ਭਾਰਤ ਨੇ ਬੰਗਲਾਦੇਸ਼ ਅੱਗੇ ਰੱਖਿਆ 315 ਦੌੜਾਂ ਦਾ ਟੀਚਾ

10
Advertisement

ਲੰਡਨ, 2 ਜੁਲਾਈ– ਭਾਰਤ ਨੇ ਬੰਗਲਾਦੇਸ਼ ਖਿਲਾਫ ਜਿੱਤ ਲਈ 315 ਦੌੜਾਂ ਦਾ ਟੀਚਾ ਰੱਖਿਆ ਹੈ। ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਨੇ 9 ਵਿਕਟਾਂ ਦੇ ਨੁਕਸਾਨ ਉਤੇ 314  ਦੌੜਾਂ ਬਣਾਈਆਂ।

ਭਾਰਤ ਵਲੋਂ ਰੋਹਿਤ ਸ਼ਰਮਾ ਨੇ 104 ਤੋ ਕੇ.ਐੱਲ ਰਾਹੁਲ ਨੇ 77 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਹਲੀ ਨੇ 26, ਰਿਸ਼ਭ ਪੰਤ ਨੇ 48 ਤੇ ਦਿਨੇਸ਼ ਨੇ 8 ਦੌੜਾਂ ਦਾ ਯੋਗਦਾਨ ਦਿੱਤਾ। ਮਹਿੰਦਰ ਸਿੰਘ ਧੋਨੀ ਨੇ 35 ਦੌੜਾਂ ਦੀ ਪਾਰੀ ਖੇਡੀ।