Cricket : ਭਾਰਤ ਬਨਾਮ ਵੈਸਟਇੰਡੀਜ਼ ; ਤੀਜਾ ਵਨਡੇ ਜਾਰੀ, ਭਾਰਤ ਦੀ ਅੱਧੀ ਟੀਮ ਪਰਤੀ ਪਵੇਲੀਅਨ
ਰੋਹਿਤ ਸ਼ਰਮਾ 92 ਦੌੜਾਂ ਬਣਾ ਕੇ ਆਊਟ ; ਕੇ.ਐਲ. ਰਾਹੁਲ ਅਤੇ ਨਿਤੀਸ਼ ਰੈਡੀ ਕ੍ਰੀਜ਼ ‘ਤੇ
ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਜਿੱਥੇ ਵੈਸਟਇੰਡੀਜ਼ ਵਿਰੁੱਧ ਭਾਰਤ ਨੇ 40 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 246 ਦੌੜਾਂ ਬਣਾ ਲਈਆਂ ਹਨ। ਕੇ.ਐਲ. ਰਾਹੁਲ ਅਤੇ ਨਿਤੀਸ਼ ਰੈਡੀ ਕ੍ਰੀਜ਼ ‘ਤੇ ਮੌਜੂਦ ਹਨ। ਰਾਹੁਲ ਆਪਣਾ 21ਵਾਂ ਵਨਡੇ ਅਰਧ-ਸੈਂਕੜਾ ਪੂਰਾ ਕਰਨ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਹਨ। ਨਮਨ ਧੀਰ 30 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੇ ਰਾਹੁਲ ਨਾਲ ਮਿਲ ਕੇ 65 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ। ਜਦਕਿ ਰੁਤੁਰਾਜ 57 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ।
ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ 1 ਦੌੜ ਬਣਾ ਕੇ ਆਊਟ ਹੋਏ ਅਤੇ ਵਿਰਾਟ ਕੋਹਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਸੀਰੀਜ਼ ਦੇ ਪਹਿਲੇ ਦੋਵੇਂ ਮੈਚ ਜਿੱਤੇ ਹਨ, ਭਾਰਤ ਨੇ ਦੋਵੇਂ ਮੈਚ 8-8 ਵਿਕਟਾਂ ਨਾਲ ਜਿੱਤੇ ਹਨ।























