ਲੁਧਿਆਣਾ, 27 ਜੂਨ – ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿਚ ਕੈਦੀਆਂ ਦੇ 2 ਗੁੱਟ ਆਪਸ ਵਿਚ ਭਿੜ ਗਏ, ਜਿਸ ਕਾਰਨ ਕਈ ਕੈਦੀ ਜ਼ਖਮੀ ਵੀ ਹੋ ਗਏ, ਜਦਕਿ ਜੇਲ੍ਹ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ।
ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ, ਜਿਸ ਤੋਂ ਬਾਅਦ ਪੁਲਿਸ ਵਲੋਂ ਸਥਿਤੀ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਕੱਲ੍ਹ ਇੱਕ ਸੰਨੀ ਨਾਮਕ ਗੈਂਗਸਟਰ ਦੀ ਜੇਲ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਜੇਲ੍ਹ ਵਿਚ ਇਹ ਸਥਿਤੀ ਬਣ ਗਈ। ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਗੋਲੀਆਂ ਵੀ ਚਲਾਉਣੀਆਂ ਪਈਆਂ।