• Latest
  • Trending
Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

1 day ago
International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

53 seconds ago
Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

11 minutes ago
Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

34 minutes ago
Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

1 hour ago
Asian Games ‘ਚ ਭਾਰਤ ਨੂੰ ਮਿਲੇ 6 ਤਗਮੇ, ਇਨ੍ਹਾ ‘ਚੋਂ 5 ਸ਼ੂਟਿੰਗ ‘ਚ ਆਏ

Asian Games ‘ਚ ਭਾਰਤ ਨੂੰ ਮਿਲੇ 6 ਤਗਮੇ, ਇਨ੍ਹਾ ‘ਚੋਂ 5 ਸ਼ੂਟਿੰਗ ‘ਚ ਆਏ

1 hour ago
Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ

Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ

2 hours ago
Punjab Weather: ਪੜ੍ਹੋ ਕਿਹੋ-ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

Punjab Weather: ਪੜ੍ਹੋ ਕਿਹੋ-ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

3 hours ago
Asian Games ‘ਚ ਭਾਰਤ ਨੂੰ ਤੀਜਾ ਤਗਮਾ: ਪੁਰਸ਼ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਜਿੱਤਿਆ ਚਾਂਦੀ ਦਾ ਤਗਮਾ

Asian Games ‘ਚ ਭਾਰਤ ਨੂੰ ਤੀਜਾ ਤਗਮਾ: ਪੁਰਸ਼ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਜਿੱਤਿਆ ਚਾਂਦੀ ਦਾ ਤਗਮਾ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Sports: ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ

Sports: ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ

4 hours ago
National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

National: ਦਿੱਲੀ ਹਾਈ ਕੋਰਟ ਵਿੱਚ ਸੱਤ ਨਵੇਂ ਜੱਜਾਂ ਦੀ ਐਂਟਰੀ: ਸਹੁੰ ਚੁੱਕ ਸਮਾਗਮ ਅੱਜ

4 hours ago
Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ

Asian Games 2026: ਏਸ਼ੀਅਨ ਗੇਮਜ਼ ਦਾ ਦੂਜਾ ਦਿਨ ਅੱਜ, ਭਾਰਤ ਦੀਆਂ ਨਜ਼ਰਾਂ ਹੋਰ ਤਮਗਿਆਂ ’ਤੇ

4 hours ago
Hindi News
English News
Monday, September 21, 2026
No Result
View All Result
32 °c
Chandigarh
29 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

September 20, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

– *ਲੋਕਾਂ ਦੇ ਦਿਲਾਂ ’ਚ ਹਮੇਸ਼ਾ ਜ਼ਿੰਦਾ ਰਹਿਣਗੇ ਚੁਨੀ ਲਾਲ ਭਗਤ*
– *ਅਜਿਹੇ ਆਗੂ, ਜਿਨ੍ਹਾਂ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਖੁੱਲ੍ਹੇ ਰਹੇ*

ਚੰਡੀਗੜ੍ਹ/ਜਲੰਧਰ, 20 ਸਤੰਬਰ (ਵਿਸ਼ਵ ਵਾਰਤਾ): ਮਰਹੂਮ ਆਗੂ ਦੇ ਆਸਾਧਾਰਣ ਜੀਵਨ ਨੂੰ ਸਨਮਾਨ ਦੇਣ ਅਤੇ ਸਮੂਹਿਕ ਤੌਰ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ ਐਤਵਾਰ, 20 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਐਮ.ਐਸ. ਫਾਰਮ, ਬਸਤੀ ਪੀਰ ਦਾਦ, ਜਲੰਧਰ ਵਿਖੇ ਹੋਵੇਗੀ।

93 ਸਾਲ ਦੀ ਉਮਰ ਵਿੱਚ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਚੁਨੀ ਲਾਲ ਭਗਤ ਦੇ ਦੇਹਾਂਤ ਨਾਲ ਪੰਜਾਬ ਨੇ ਆਪਣੀ ਇਕ ਦ੍ਰਿੜ੍ਹ, ਨਿਮਰ ਅਤੇ ਅਸੂਲਾਂ ’ਤੇ ਚੱਲਣ ਵਾਲੀ ਜਨਤਕ ਸ਼ਖਸੀਅਤ ਨੂੰ ਗੁਆ ਦਿੱਤਾ। ਪੰਜਾਬ ਦੀ ਸਿਆਸਤ ਦੇ ਇੱਕ ਪ੍ਰਮੁੱਖ ਚਿਹਰੇ ਅਤੇ ਦੋਆਬੇ ਵਿੱਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਆਗੂ, ਚੁਨੀ ਲਾਲ ਭਗਤ ਆਪਣੇ ਪਿੱਛੇ ਨੈਤਿਕ ਸ਼ਾਸਨ, ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਡੂੰਘੀ ਸਾਂਝ ਅਤੇ ਸਾਦਗੀ ਨਾਲ ਲੋਕਾਂ ਦੀ ਸੇਵਾ ਕਰਨ ਵਿੱਚ ਗੁਜ਼ਾਰੇ ਜੀਵਨ ਦੀ ਵਿਰਾਸਤ ਛੱਡ ਗਏ ਹਨ।

ਆਪਣੇ ਦਹਾਕਿਆਂ ਲੰਬੇ ਸਿਆਸੀ ਸਫ਼ਰ ਦੌਰਾਨ, ਚੁਨੀ ਲਾਲ ਭਗਤ ਨਿਮਰਤਾ ਅਤੇ ਲੋਕ-ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਤੋਂ ਪ੍ਰੇਰਿਤ ਰਹੇ। ਸਾਧਾਰਣ ਸ਼ੁਰੂਆਤ ਤੋਂ ਸੂਬੇ ਵਿੱਚ ਅਹਿਮ ਲੀਡਰਸ਼ਿਪ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਚੁਨੀ ਲਾਲ ਭਗਤ ਨੇ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਰਗੇ ਅਹਿਮ ਵਿਭਾਗਾਂ ਦੀ ਕਮਾਨ ਸੰਭਾਲੀ ਅਤੇ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਖਾਸ ਸ਼ਾਂਤ ਅਤੇ ਗਰਿਮਾਪੂਰਨ ਅੰਦਾਜ਼ ਵਿੱਚ ਨਿਭਾਇਆ।

ਜਨਤਕ ਜੀਵਨ ਦੌਰਾਨ ਚੁਨੀ ਲਾਲ ਭਗਤ ਆਪਣੇ ਬੇਦਾਗ਼ ਰਿਕਾਰਡ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਇਸ ਸੰਕਲਪ ’ਤੇ ਖੜ੍ਹੇ ਰਹੇ ਕਿ ਇਮਾਨਦਾਰੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਸਨ, ‘‘ਅਹੁਦਾ ਤੇ ਤਾਕਤ ਲੋਕਾਂ ਵੱਲੋਂ ਦਿੱਤੇ ਗਏ ਆਰਜ਼ੀ ਅਧਿਕਾਰ ਹਨ। ਅਖੀਰ ਵਿੱਚ ਜੋ ਬਾਕੀ ਰਹਿੰਦਾ ਹੈ, ਉਹ ਹੈ ਤੁਹਾਡਾ ਕੰਮ, ਤੁਹਾਡਾ ਕਿਰਦਾਰ ਅਤੇ ਇਹ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਕਿੰਨੀ ਇਮਾਨਦਾਰੀ ਨਾਲ ਸੇਵਾ ਕੀਤੀ, ਜਿਨ੍ਹਾਂ ਨੇ ਤੁਹਾਡੇ ’ਤੇ ਭਰੋਸਾ ਕੀਤਾ।’’

ਉਨ੍ਹਾਂ ਦਾ ਸਿਆਸੀ ਸਫ਼ਰ ਜਲੰਧਰ ਅਤੇ ਸਮੁੱਚੇ ਦੋਆਬਾ ਖੇਤਰ ਦੇ ਵਿਕਾਸ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਸੀ। ਜਲੰਧਰ ਪੱਛਮੀ ਹਲਕੇ ਤੋਂ ਕਈ ਵਾਰ ਵਿਧਾਨ ਸਭਾ ਮੈਂਬਰ (ਐਮ.ਐਲ.ਏ.) ਰਹੇ ਚੁਨੀ ਲਾਲ ਭਗਤ ਪਾਰਟੀ ਦੀਆਂ ਹੱਦਾਂ ਤੋਂ ਪਰੇ ਲੋਕਾਂ ਲਈ ਆਪਣਾ ਘਰ ਅਤੇ ਦਫ਼ਤਰ ਹਮੇਸ਼ਾ ਪਹੁੰਚਯੋਗ ਬਣਾਈ ਰੱਖਣ ਲਈ ਵਿਆਪਕ ਤੌਰ ’ਤੇ ਸਤਿਕਾਰੇ ਜਾਂਦੇ ਸਨ। ਉਹ ਅਕਸਰ ਇਸ ਗੱਲ ’ਤੇ ਜ਼ੋਰ ਦਿੰਦੇ ਸਨ ਕਿ ਉਨ੍ਹਾਂ ਦਾ ਮੁੱਖ ਫਰਜ਼ ਆਮ ਨਾਗਰਿਕਾਂ ਦੀ ਗੱਲ ਸੁਣਨਾ ਹੈ ਅਤੇ ਉਨ੍ਹਾਂ ਨੇ ਆਪਣੇ ਦਹਾਕਿਆਂ ਦੇ ਕਾਰਜਕਾਲ ਦੌਰਾਨ ਇਸ ਅਮਲ ਨੂੰ ਲਗਾਤਾਰ ਕਾਇਮ ਰੱਖਿਆ।

ਜਨਤਕ ਪ੍ਰਸ਼ਾਸਨ ਪ੍ਰਤੀ ਆਪਣੇ ਨਜ਼ਰੀਏ ’ਤੇ ਗੱਲ ਕਰਦਿਆਂ ਸਾਬਕਾ ਮੰਤਰੀ ਸ਼ਹਿਰੀ ਵਿਕਾਸ ਅਤੇ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਬਰਾਬਰੀ ਦੀ ਲੋੜ ’ਤੇ ਜ਼ੋਰ ਦਿੰਦੇ ਸਨ। ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਨ੍ਹਾਂ ਮਿਊਂਸੀਪਲ ਸੇਵਾਵਾਂ ਨੂੰ ਮਜ਼ਬੂਤ ਕਰਨ, ਸਫ਼ਾਈ ਵਿਵਸਥਾ ਵਿੱਚ ਸੁਧਾਰ ਕਰਨ ਅਤੇ ਲੋੜਵੰਦ ਇਲਾਕਿਆਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਵਕਾਲਤ ਕੀਤੀ। ਉਹ ਅਕਸਰ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨੂੰ ਯਾਦ ਦਿਵਾਉਂਦੇ ਸਨ ਕਿ ਨੀਤੀਗਤ ਉਪਾਵਾਂ ਰਾਹੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਤੱਕ ਲਾਭ ਪਹੁੰਚਣਾ ਚਾਹੀਦਾ ਹੈ।

ਆਪਣੀਆਂ ਪ੍ਰਸ਼ਾਸਨਿਕ ਪ੍ਰਾਪਤੀਆਂ ਤੋਂ ਇਲਾਵਾ ਚੁਨੀ ਲਾਲ ਭਗਤ ਨੂੰ ਆਪਣੇ ਭਾਈਚਾਰੇ ਅਤੇ ਪਾਰਟੀ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ। ਸਿਆਸੀ ਉਥਲ-ਪੁਥਲ ਦੇ ਦੌਰ ਵਿੱਚ ਵੀ ਆਪਣੇ ਸ਼ਾਂਤ ਸੁਭਾਅ ਅਤੇ ਨਪੇ-ਤੁਲੇ ਸ਼ਬਦਾਂ ਸਦਕਾ ਉਨ੍ਹਾਂ ਸਹਿਯੋਗੀਆਂ ਦੇ ਨਾਲ-ਨਾਲ ਸਿਆਸੀ ਵਿਰੋਧੀਆਂ ਤੋਂ ਵੀ ਸਤਿਕਾਰ ਹਾਸਲ ਕੀਤਾ। ਉਹ ਸਿਆਸਤ ਨੂੰ ਨਿੱਜੀ ਇੱਛਾਵਾਂ ਦਾ ਜ਼ਰੀਆ ਨਹੀਂ, ਸਗੋਂ ਹਾਸ਼ੀਏ ’ਤੇ ਰਹਿੰਦੇ ਭਾਈਚਾਰਿਆਂ ਦੀ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਨੈਤਿਕ ਜ਼ਿੰਮੇਵਾਰੀ ਵਜੋਂ ਦੇਖਦੇ ਸਨ।

ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫੈਲਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਲੋਕ ਸੇਵਾ ਦਾ ਮਜ਼ਬੂਤ ਥੰਮ੍ਹ ਦੱਸਿਆ। ਉਨ੍ਹਾਂ ਦਾ ਜੀਵਨ ਨਿਮਰਤਾ, ਸਖ਼ਤ ਮਿਹਨਤ ਅਤੇ ਅਟੁੱਟ ਨੈਤਿਕਤਾ ’ਤੇ ਆਧਾਰਿਤ ਸ਼ਾਸਨ ਦੇ ਇੱਕ ਦੌਰ ਦੀ ਯਾਦ ਦਿਵਾਉਂਦਾ ਹੈ। ਪੰਜਾਬ ਦੀ ਸਿਆਸਤ ਵਿੱਚ ਚੁਨੀ ਲਾਲ ਭਗਤ ਦੇ ਯੋਗਦਾਨ ਅਤੇ ਜਲੰਧਰ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਸੇਵਾ ਭਾਵਨਾ ਨੇ ਸੂਬੇ ਦੇ ਲੋਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ ਹੈ। ਲੋਕ ਸੇਵਾ ਦੀ ਇਸ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਸਪੁੱਤਰ ਮੋਹਿੰਦਰ ਭਗਤ ਵੀ ਆਪਣੇ ਪਿਤਾ ਦੇ ਨਕਸ਼-ਏ-ਕਦਮਾਂ ’ਤੇ ਚੱਲ ਰਹੇ ਹਨ ਅਤੇ ਪੰਜਾਬ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਲੋਕਾਂ ਦੀ ਸੇਵਾ ਕਰ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

by Ranjit Singh
September 21, 2026
0

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਪਾਕਿਸਤਾਨੀ ਹਵਾਈ ਸੈਨਾ ਨੇ ਪੂਰਬੀ ਅਫਗਾਨਿਸਤਾਨ ਵਿੱਚ ਏਅਰ-ਸਟ੍ਰਾਈਕ...

Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

by Ranjit Singh
September 21, 2026
0

Asian Games 2026: ਟੇਬਲ ਟੈਨਿਸ 'ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਮਹਿਲਾ...

Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

by Ranjit Singh
September 21, 2026
0

Chandigarh: ਹੁਣ ਚੰਡੀਗੜ੍ਹ 'ਚ ਕੂੜਾ ਸੁੱਟਣ ਅਤੇ ਸਾੜਨ 'ਤੇ ਲੱਗੇਗਾ ਜੁਰਮਾਨਾ ! ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ ਹੁਣ...

Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

by Ranjit Singh
September 21, 2026
0

Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ - ਵਿਸ਼ਵ ਵਾਰਤਾ ਦੇ ਸੰਪਾਦਕ ਦਵਿੰਦਰਜੀਤ ਦਰਸ਼ੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

by Ranjit Singh
September 21, 2026
0

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਪਾਕਿਸਤਾਨੀ ਹਵਾਈ ਸੈਨਾ ਨੇ ਪੂਰਬੀ ਅਫਗਾਨਿਸਤਾਨ ਵਿੱਚ ਏਅਰ-ਸਟ੍ਰਾਈਕ...

Most Popular

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
4 weeks ago
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 