ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ ਕੱਲ੍ਹ ਤੋਂ ਹੋਵੇਗਾ ਸ਼ੁਰੂ
ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ) ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ 11R/29L ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ। ਰਨਵੇਅ ਨੂੰ ਇਸੇ ਸਾਲ ਫਰਵਰੀ ਵਿੱਚ ਮੁਰੰਮਤ ਲਈ ਬੰਦ ਕੀਤਾ ਗਿਆ ਸੀ। ਲਗਭਗ 7 ਮਹੀਨਿਆਂ ਬਾਅਦ ਇਸ ਨੂੰ ਦੁਬਾਰਾ ਚਾਲੂ ਕੀਤਾ ਜਾ ਰਹਾ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਨਵੇਅ ਨੂੰ ਚਾਲੂ ਕਰਨ ਤੋਂ ਪਹਿਲਾਂ ਸਾਰੇ ਜ਼ਰੂਰੀ ਨਿਰੀਖਣ, ਵੈਲੀਡੇਸ਼ਨ ਅਤੇ ਰੈਗੂਲੇਟਰੀ ਮਨਜ਼ੂਰੀਆਂ ਲਈਆਂ ਗਈਆਂ। ਨਵੇਂ ਰਨਵੇਅ ‘ਤੇ ਰੈਪਿਡ ਐਗਜ਼ਿਟ ਟੈਕਸੀਵੇਅ ਬਣਾਇਆ ਗਿਆ ਹੈ। ਜਿਸ ‘ਤੇ ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਸਪੀਡ ਘੱਟ ਹੁੰਦੇ ਹੀ ਇਹ ਮੁੱਖ ਰਨਵੇਅ ਤੋਂ ਬਾਹਰ ਨਿਕਲ ਸਕਦਾ ਹੈ। ਇਸ ਨਾਲ ਜਹਾਜ਼ ਜਲਦੀ ਰਨਵੇਅ ਖਾਲੀ ਕਰੇਗਾ। ਅਗਲੇ ਜਹਾਜ਼ ਦੀ ਲੈਂਡਿੰਗ ਜਾਂ ਟੇਕ-ਆਫ ਲਈ ਰਨਵੇਅ ਜਲਦੀ ਉਪਲਬਧ ਹੋਵੇਗਾ।























