• Latest
  • Trending
ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

2 hours ago
ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

45 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

51 minutes ago
ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ, ਮਾਨਸਿਕ ਸਿਹਤ ਸੇਵਾਵਾਂ ਨੂੰ ਮਿਲੇਗੀ ਹੋਰ ਮਜ਼ਬੂਤੀ

ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ, ਮਾਨਸਿਕ ਸਿਹਤ ਸੇਵਾਵਾਂ ਨੂੰ ਮਿਲੇਗੀ ਹੋਰ ਮਜ਼ਬੂਤੀ

2 hours ago
ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ

2 hours ago
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਗਿਆ ਪੇਸ਼

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਗਿਆ ਪੇਸ਼

2 hours ago
ਅਬੂ ਧਾਬੀ ਵਿੱਚ ਆਯੋਜਿਤ ਹੋਣਗੇ IIFA ਅਵਾਰਡ 2027 : ਵੱਡੇ ਫਿਲਮੀ ਸਿਤਾਰੇ ਹੋਣਗੇ ਸ਼ਾਮਲ

ਅਬੂ ਧਾਬੀ ਵਿੱਚ ਆਯੋਜਿਤ ਹੋਣਗੇ IIFA ਅਵਾਰਡ 2027 : ਵੱਡੇ ਫਿਲਮੀ ਸਿਤਾਰੇ ਹੋਣਗੇ ਸ਼ਾਮਲ

3 hours ago
ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ 20 ਨਵੰਬਰ ਨੂੰ ਹੋਵੇਗੀ ਰਿਲੀਜ਼

ਦੁਲਕਰ ਸਲਮਾਨ ਦੀ ਫਿਲਮ ‘Aakasamlo Oka Tara’ 20 ਨਵੰਬਰ ਨੂੰ ਹੋਵੇਗੀ ਰਿਲੀਜ਼

4 hours ago
Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ; ਇਸ ਮਹੀਨੇ ਚਾਂਦੀ ₹9,000 ਅਤੇ ਸੋਨਾ ₹5,000 ਹੋਇਆ ਸਸਤਾ 

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ; ਇਸ ਮਹੀਨੇ ਚਾਂਦੀ ₹9,000 ਅਤੇ ਸੋਨਾ ₹5,000 ਹੋਇਆ ਸਸਤਾ 

4 hours ago
ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ‘ਬੇਕਾਬੂ’ ਬਣਿਆ ਹੋਇਆ ਹੈ ਕਿਉਂਕਿ ਲਾਗ ਫੈਲਣ ਦੇ ਰੁਝਾਨ ਵੱਖੋ-ਵੱਖਰੇ ਹਨ : WHO

ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ‘ਬੇਕਾਬੂ’ ਬਣਿਆ ਹੋਇਆ ਹੈ ਕਿਉਂਕਿ ਲਾਗ ਫੈਲਣ ਦੇ ਰੁਝਾਨ ਵੱਖੋ-ਵੱਖਰੇ ਹਨ : WHO

4 hours ago
ਸੜਕ ਹਾਦਸੇ ਦੌਰਾਨ ਅੱਠ ਮਜ਼ਦੂਰ ਜ਼ਖ਼ਮੀ

ਸੜਕ ਹਾਦਸੇ ਦੌਰਾਨ ਅੱਠ ਮਜ਼ਦੂਰ ਜ਼ਖ਼ਮੀ

5 hours ago
ਸਿਧਾਰਥ ਮਲਹੋਤਰਾ ਅਤੇ ਤਮੰਨਾ ਦੀ ਫਿਲਮ ‘The Vvaan’ ਦਾ ਟ੍ਰੇਲਰ ਰਿਲੀਜ਼ ; 25 ਸਤੰਬਰ ਤੋਂ ਸਿਨੇਮਾਘਰਾਂ ‘ਚ ਦਿਖੇਗੀ ਫਿਲਮ

ਸਿਧਾਰਥ ਮਲਹੋਤਰਾ ਅਤੇ ਤਮੰਨਾ ਦੀ ਫਿਲਮ ‘The Vvaan’ ਦਾ ਟ੍ਰੇਲਰ ਰਿਲੀਜ਼ ; 25 ਸਤੰਬਰ ਤੋਂ ਸਿਨੇਮਾਘਰਾਂ ‘ਚ ਦਿਖੇਗੀ ਫਿਲਮ

5 hours ago
ਸਰਕਾਰ ਨੇ ਸਟੈਮ ਸੈੱਲ ਥੈਰੇਪੀ ਨੂੰ ਨਿਯਮਤ ਕਰਨ ਲਈ ਐਡਵਾਈਜ਼ਰੀ ਕੀਤੀ ਜਾਰੀ

ਸਰਕਾਰ ਨੇ ਸਟੈਮ ਸੈੱਲ ਥੈਰੇਪੀ ਨੂੰ ਨਿਯਮਤ ਕਰਨ ਲਈ ਐਡਵਾਈਜ਼ਰੀ ਕੀਤੀ ਜਾਰੀ

5 hours ago
Hindi News
English News
Thursday, September 17, 2026
No Result
View All Result
27 °c
Chandigarh
28 ° Fri
28 ° Sat
28 ° Sun
29 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

ਮਾਨਸਿਕ ਸਿਹਤ ਦੇ ਇਲਾਜ ਵਿੱਚ ਦੇਰੀ ਹੋ ਸਕਦੀ ਹੈ ਘਾਤਕ,ਇਲਾਜ ਨੂੰ ਤਰਜੀਹ ਦੇਣਾ ਜ਼ਰੂਰੀ : ਡਾ. ਬਲਬੀਰ ਸਿੰਘ

September 17, 2026
in ਖਬਰਾਂ, ਪੰਜਾਬ
ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

Dr. Balbir Singh

ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ

ਮਾਨਸਿਕ ਸਿਹਤ ਦੇ ਇਲਾਜ ਵਿੱਚ ਦੇਰੀ ਹੋ ਸਕਦੀ ਹੈ ਘਾਤਕ,ਇਲਾਜ ਨੂੰ ਤਰਜੀਹ ਦੇਣਾ ਜ਼ਰੂਰੀ : ਡਾ. ਬਲਬੀਰ ਸਿੰਘ

ਤਣਾਅ-ਸਬੰਧੀ ਬਿਮਾਰੀਆਂ ਰੋਜ਼ਮਰਾ ਜੀਵਨ, ਕੰਮਕਾਜ ਅਤੇ ਰਿਸ਼ਤਿਆਂ ਨੂੰ ਕਰ ਸਕਦੀਆਂ ਹਨ ਪ੍ਰਭਾਵਿਤ : ਡਾ. ਗਗਨਦੀਪ ਸੇਖੋਂ, ਐਮ.ਡੀ. ਮਨੋਚਿਕਿਤਸਾ, ਕਨਸਲਟੈਂ ਮਨੋਚਿਕਿਤਸਕ, ਸਿਵਲ ਹਸਪਤਾਲ ਬਰਨਾਲਾ

ਚੰਡੀਗੜ੍ਹ, 17 ਸਤੰਬਰ (ਵਿਸ਼ਵ ਵਾਰਤਾ):- ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ ਹਾਂ। ਉਹ ਬਹੁਤ ਜ਼ਿਆਦਾ ਚਿੰਤਾ ਕਰਦੀ ਹੈ। ਉਹ ਹਰ ਗੱਲ ਨੂੰ ਲੋੜ ਤੋਂ ਵੱਧ ਸੋਚਦਾ ਹੈ। ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਪਰ ਤਣਾਅ ਇੱਕ ਸਿਹਤ ਸਮੱਸਿਆ ਦਾ ਰੂਪ ਵੀ ਲੈ ਸਕਦਾ ਹੈ। ਵੱਡੀ ਚੁਣੌਤੀ ਇਹ ਪਛਾਣਨ ਦੀ ਹੈ ਕਿ ਆਮ ਚਿੰਤਾ ਕਦੋਂ ਸਿਹਤ ਸਮੱਸਿਆ ਵਿੱਚ ਬਦਲ ਜਾਂਦੀ ਹੈ।

ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆ ਸਿਰਫ਼ ਰੋਜ਼ਮਰਾ ਦੇ ਆਮ ਤਣਾਅ ਤੱਕ ਸੀਮਤ ਨਹੀਂ ਹੁੰਦੀ । ਇਨ੍ਹਾਂ ਵਿੱਚ ਚਿੰਤਾ, ਡਰ, ਬੇਚੈਨੀ ਜਾਂ ਸਰੀਰਕ ਲੱਛਣਾਂ ਦੇ ਅਜਿਹੇ ਗੰਭੀਰ ਰੂਪ ਸ਼ਾਮਲ ਹੁੰਦੇ ਹਨ, ਜੋ ਵਿਅਕਤੀ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਐਂਜ਼ਾਇਟੀ ਡਿਸਆਰਡਰ, ਫੋਬਿਕ ਡਿਸਆਰਡਰ, ਆਬਸੈਸਿਵ-ਕੰਪਲਸਿਵ ਡਿਸਆਰਡਰ , ਗੰਭੀਰ ਤਣਾਅ ਪ੍ਰਤੀ ਪ੍ਰਤੀਕਿਰਿਆ ਅਤੇ ਐਡਜਸਟਮੈਂਟ ਡਿਸਆਰਡਰ ਸ਼ਾਮਲ ਹਨ।

ਜਨਰਲਾਈਜ਼ਡ ਐਂਜ਼ਾਇਟੀ ਡਿਸਆਰਡਰ ਨੂੰ ਦੁਨੀਆ ਭਰ ਵਿੱਚ ਪਾਏ ਜਾਣ ਵਾਲੇ ਆਮ ਮਾਨਸਿਕ ਵਿਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਿਦਾਨ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਲਗਭਗ 5 ਫ਼ੀਸਦੀ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ, ਇਹ ਸਥਿਤੀ ਦੀ ਸਿਰਫ਼ ਇੱਕ ਤਸਵੀਰ ਹੋ ਸਕਦੀ ਹੈ, ਕਿਉਂਕਿ ਸਮਾਜਿਕ ਬੰਦਿਸ਼ਾਂ ਅਤੇ ਇਲਾਜ ਕਰਵਾਉਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਕਾਰਨ ਕਈ ਲੋਕ ਇਲਾਜ ਹੀ ਨਹੀਂ ਕਰਵਾ ਪਾਉਂਦੇ ।

ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਮਾਨਸਿਕ ਸਿਹਤ ਨੂੰ ‘ਮੈਂਟਲ ਡਿਸਆਰਡਰਜ਼’ ਸ਼੍ਰੇਣੀ ਅਧੀਨ ਸ਼ਾਮਲ ਕੀਤਾ ਗਿਆ ਹੈ। ਨਿਊਰੋਟਿਕ, ਤਣਾਅ-ਸਬੰਧੀ ਅਤੇ ਸੋਮੈਟੋਫਾਰਮ ਸਮੱਸਿਆਵਾਂ ਲਈ ਇਲਾਜ ਪੈਕੇਜ ਨੂੰ ‘ਰੈਗੂਲਰ ਪ੍ਰੋਸੀਜਰ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮਾਨਸਿਕ ਸਿਹਤ ਦੇ ਇਲਾਜ ਨੂੰ ਕਿਸੇ ਪਰਿਵਾਰਕ ja ਆਰਥਿਕ ਰੁਕਾਵਟ ਕਰਕੇ ਟਾਲਿਆ ਨਹੀਂ ਜਾਣਾ ਚਾਹੀਦਾ ।”

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ ਅਤੇ ਆਰਥਿਕ ਰੁਕਾਵਟਾਂ ਕਾਰਨ ਲੋਕ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ। ਉਨ੍ਹਾਂ ਕਿਹਾ,”ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮਾਨਸਿਕ ਸਿਹਤ ਦੇ ਇਲਾਜ ਨੂੰ ਸ਼ਾਮਲ ਕਰਨ ਦਾ ਉਦੇਸ਼ ਇਲਾਜ ਨੂੰ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਮਦਦ ਲੈਣ ਲਈ ਉਤਸ਼ਾਹਿਤ ਕਰਨਾ ਹੈ।”

ਡਾ. ਗਗਨਦੀਪ ਸੇਖੋਂ, ਐਮ.ਡੀ. (ਮਨੋਚਿਕਿਤਸਾ), ਕਨਸਲਟੈਂਟ ਮਨੋਚਿਕਿਤਸਕ, ਸਿਵਲ ਹਸਪਤਾਲ ਬਰਨਾਲਾ ਨੇ ਕਿਹਾ, “ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਦੋਂ ਤੱਕ ਇਹ ਰੋਜ਼ਾਨਾ ਜੀਵਨ ਅਤੇ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਨਹੀਂ ਕਰ ਦਿੰਦੀਆਂ। ਉਸ ਸਮੇਂ ਤੱਕ ਇਨ੍ਹਾਂ ਨਾਲ ਨਜਿੱਠਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ।” ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦਾ ਵਰਗ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਇਸ ਉਮਰ ਵਿੱਚ ਲੋਕ ਕਰੀਅਰ ਬਣਾਉਣ, ਰਿਸ਼ਤੇ ਸੰਭਾਲਣ ਅਤੇ ਆਰਥਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝੇ ਹੁੰਦੇ ਹਨ।

*ਜਦੋਂ ਦਿਮਾਗ ਲਈ ਆਰਾਮ ਮੁਸ਼ਕਲ ਹੋ ਜਾਵੇ*

ਤਣਾਅ ਨੂੰ ਇੱਕ ਅਲਾਰਮ ਸਿਸਟਮ ਵਾਂਗ ਸਮਝਿਆ ਜਾ ਸਕਦਾ ਹੈ। ਖ਼ਤਰਾ ਹੋਣ ’ਤੇ ਇਹ ਅਲਾਰਮ ਵੱਜਣਾ ਚਾਹੀਦਾ ਹੈ ਅਤੇ ਖ਼ਤਰਾ ਟਲਣ ਤੋਂ ਬਾਅਦ ਸ਼ਾਂਤ ਹੋ ਜਾਣਾ ਚਾਹੀਦਾ ਹੈ। ਡਾ. ਗਗਨਦੀਪ ਸੇਖੋਂ ਨੇ ਕਿਹਾ, “ਤਣਾਅ-ਸਬੰਧੀ ਬਿਮਾਰੀਆਂ ਵਿੱਚ ਇਹੀ ਅਲਾਰਮ ਸਮੱਸਿਆ ਬਣ ਜਾਂਦਾ ਹੈ। ਵਿਅਕਤੀ ਨੂੰ ਲਗਾਤਾਰ ਚਿੰਤਾ, ਡਰ, ਚਿੜਚਿੜਾਪਣ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਨੀਂਦ ਵਿੱਚ ਪਰੇਸ਼ਾਨੀ ਜਾਂ ਹਰ ਸਮੇਂ ਬੇਚੈਨੀ ਮਹਿਸੂਸ ਹੋ ਸਕਦੀ ਹੈ। ਚਿੰਤਾ ਸਰੀਰਕ ਲੱਛਣਾਂ ਦਾ ਰੂਪ ਵੀ ਲੈ ਸਕਦੀ ਹੈ, ਜਿਵੇਂ ਦਿਲ ਦੀ ਧੜਕਣ ਤੇਜ਼ ਹੋਣਾ, ਪਸੀਨਾ ਆਉਣਾ, ਕੰਬਣਾ, ਜੀਅ ਮਤਲਾਉਣਾ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ।” ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵੀ ਐਂਜ਼ਾਇਟੀ ਡਿਸਆਰਡਰ ਪਰਿਵਾਰਕ ਜੀਵਨ, ਸਿੱਖਿਆ ਅਤੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਤੋਂ ਇਲਾਵਾ ਇੱਕ ਅਜਿਹੀ ਸਥਿਤੀ ਵੀ ਹੈ, ਜਿਸ ਨੂੰ ਅਕਸਰ ਸਹੀ ਢੰਗ ਨਾਲ ਸਮਝਿਆ ਨਹੀਂ ਜਾਂਦਾ: ਇਸ ਵਿੱਚ ਸਰੀਰ ਸਾਡੇ ਮਨ ਵਿੱਚ ਚੱਲ ਰਹੀ ਪਰੇਸ਼ਾਨੀ ਨੂੰ ਸਰੀਰਕ ਲੱਛਣਾਂ ਦੇ ਰੂਪ ਵਿੱਚ ਪ੍ਰਗਟ ਕਰਨ ਲੱਗਦਾ ਹੈ। ਡਾ. ਗਗਨਦੀਪ ਸੇਖੋਂ ਨੇ ਦੱਸਿਆ, “ਸੋਮੈਟੋਫਾਰਮ ਵਿਕਾਰਾਂ ਵਿੱਚ ਸਰੀਰਕ ਲੱਛਣ ਲਗਾਤਾਰ ਬਣੇ ਰਹਿ ਸਕਦੇ ਹਨ, ਭਾਵੇਂ ਜਾਂਚ ਵਿੱਚ ਉਨ੍ਹਾਂ ਦੀ ਗੰਭੀਰਤਾ ਦਾ ਪੂਰਾ ਕਾਰਨ ਸਪੱਸ਼ਟ ਨਾ ਵੀ ਹੋਵੇ। ਇਨ੍ਹਾਂ ਵਿੱਚ ਦਰਦ, ਸਰੀਰ ਵਿੱਚ ਭਾਰਾਪਣ ਜਾਂ ਪੇਟ ਫੁੱਲਣਾ ਵਰਗੇ ਲੱਛਣ ਹੋ ਸਕਦੇ ਹਨ।”

ਇਸ ਲਈ ਕਿਸੇ ਵਿਅਕਤੀ ਨੂੰ ਇਹ ਕਹਿਣਾ ਕਿ “ਇਹ ਸਭ ਤੁਹਾਡੇ ਦਿਮਾਗ ਦੀ ਉਪਜ ਹੈ” ਸਮੱਸਿਆ ਨੂੰ ਸਮਝਣ ਦਾ ਸਹੀ ਤਰੀਕਾ ਨਹੀਂ ਹੈ। ਲੱਛਣ ਅਸਲ ਹੁੰਦੇ ਹਨ। ਮਨ ਅਤੇ ਸਰੀਰ ਵਿਚਕਾਰ ਸਬੰਧ ਵੀ ਅਸਲ ਹੁੰਦਾ ਹੈ।

ਕਈ ਵਾਰ ਇਸ ਦੀ ਸ਼ੁਰੂਆਤ ਕਿਸੇ ਇੱਕ ਵੱਡੀ ਘਟਨਾ ਨਾਲ ਹੋ ਸਕਦੀ ਹੈ—ਜਿਵੇਂ ਕਿਸੇ ਕਰੀਬੀ ਦੀ ਮੌਤ, ਵੱਖਰਾ ਹੋਣਾ, ਬੀਮਾਰੀ, ਆਰਥਿਕ ਸੰਕਟ ਜਾਂ ਜੀਵਨ ਵਿੱਚ ਆਇਆ ਕੋਈ ਵੱਡਾ ਬਦਲਾਅ। ਦੂਜੇ ਪਾਸੇ, ਕਈ ਵਾਰ ਇਹ ਲੰਬੇ ਸਮੇਂ ਤੋਂ ਬਣ ਰਹੇ ਤਣਾਅ ਦਾ ਨਤੀਜਾ ਹੋ ਸਕਦਾ ਹੈ: ਕਈ ਮਹੀਨਿਆਂ ਦੇ ਕੰਮ ਦਾ ਦਬਾਅ, ਪਰਿਵਾਰਕ ਜ਼ਿੰਮੇਵਾਰੀਆਂ, ਅਨਿਸ਼ਚਿਤਤਾ ਅਤੇ ਨੀਂਦ ਦੀ ਕਮੀ ਹੌਲੀ-ਹੌਲੀ ਵਿਅਕਤੀ ਦੀ ਤਣਾਅ ਨਾਲ ਨਜਿੱਠਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅਜਿਹੀਆਂ ਸਥਿਤੀਆਂ ਵਿੱਚ ਸਮੇਂ ਸਿਰ ਸਿਹਤ ਸੇਵਾਵਾਂ ਤੱਕ ਪਹੁੰਚ ਮਹੱਤਵਪੂਰਨ ਹੋ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਯੋਗ ਪਰਿਵਾਰਾਂ ਨੂੰ ਯੋਜਨਾ ਅਧੀਨ ਸ਼ਾਮਲ ਇਲਾਜ ਦਾ ਲਾਭ ਲੈਣ ਵਿੱਚ ਮਦਦ ਕਰ ਸਕਦੀ ਹੈ ਤਾਂ ਜੋ ਇਲਾਜ ਦਾ ਖ਼ਰਚਾ ਉਨ੍ਹਾਂ ਦੀਆਂ ਚਿੰਤਾਵਾਂ ਦਾ ਇੱਕ ਹੋਰ ਕਾਰਨ ਨਾ ਬਣੇ।

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

by Navjot
September 17, 2026
0

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ   ਚੰਡੀਗੜ੍ਹ, 17 ਸਤੰਬਰ (ਵਿਸ਼ਵ ਵਾਰਤਾ): ਭਾਰਤ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 17, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 17 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ, ਮਾਨਸਿਕ ਸਿਹਤ ਸੇਵਾਵਾਂ ਨੂੰ ਮਿਲੇਗੀ ਹੋਰ ਮਜ਼ਬੂਤੀ

ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ, ਮਾਨਸਿਕ ਸਿਹਤ ਸੇਵਾਵਾਂ ਨੂੰ ਮਿਲੇਗੀ ਹੋਰ ਮਜ਼ਬੂਤੀ

by Ankit
September 17, 2026
0

  ਭਗਵੰਤ ਮਾਨ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ-ਸਰਕਾਰੀ ਮੈਂਬਰ ਨਾਮਜ਼ਦ, ਮਾਨਸਿਕ ਸਿਹਤ ਸੇਵਾਵਾਂ ਨੂੰ ਮਿਲੇਗੀ ਹੋਰ...

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ

by Ankit
September 17, 2026
0

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ

by Navjot
September 17, 2026
0

ਭਾਰਤ ਬਨਾਮ ਅਫਗਾਨਿਸਤਾਨ ; T20 ਸੀਰੀਜ਼, ਮੈਚ ਤੀਜਾ ; ਅਫਗਾਨਿਸਤਾਨ ਨੇ ਜਿੱਤਿਆ ਟਾਸ   ਚੰਡੀਗੜ੍ਹ, 17 ਸਤੰਬਰ (ਵਿਸ਼ਵ ਵਾਰਤਾ): ਭਾਰਤ...

Most Popular

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

by Ranjit Singh
3 weeks ago
0

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ ਨਵੀਂ ਦਿੱਲੀ, 24 ਅਗਸਤ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 