ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ) ਪੰਜਾਬ ਭਾਜਪਾ ਮਹਿਲਾ ਮੋਰਚਾ (ਔਰਤ ਵਿੰਗ) ਦੀ ਨਵੀਂ ਸੂਬਾ ਪੱਧਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੱਲੋਂ 12 ਸਤੰਬਰ ਨੂੰ ਜਾਰੀ ਕੀਤੀ ਗਈ 31 ਮੈਂਬਰੀ ਸੂਚੀ ਵਿੱਚ ਲੁਧਿਆਣਾ ਦੀਆਂ ਤਿੰਨ ਮਹਿਲਾ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਰਾਸ਼ੀ ਅਗਰਵਾਲ ਅਤੇ ਡਾ. ਕਨਿਕਾ ਜਿੰਦਲ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸ਼ੀਨੂ ਚੁੱਘ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਨਵੀਂ ਟੀਮ ਵਿੱਚ ਜੀਤ ਕੌਰ ਸੰਧੂ (ਅੰਮ੍ਰਿਤਸਰ), ਆਭਾ ਬਾਂਸਲ (ਮੋਹਾਲੀ), ਸ਼ਸ਼ੀ ਬਾਲਾ (ਫਿਰੋਜ਼ਪੁਰ), ਮੋਨਾ ਕਟਾਰੀਆ (ਫਾਜ਼ਿਲਕਾ), ਬਲਵਿੰਦਰ ਕੌਰ (ਅਟਾਰੀ) ਅਤੇ ਗਗਨ ਸ਼ੇਰ ਗਿੱਲ (ਪਟਿਆਲਾ) ਨੂੰ ਸੂਬਾ ਮੀਤ ਪ੍ਰਧਾਨ ਵਜੋਂ ਸ਼ਾਮਲ ਕੀਤਾ ਗਿਆ ਹੈ। ਟੀਮ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 3 ਸੂਬਾ ਜਨਰਲ ਸਕੱਤਰ, 5 ਸਕੱਤਰ, ਇੱਕ ਦਫ਼ਤਰ ਸਕੱਤਰ, ਸੋਸ਼ਲ ਮੀਡੀਆ ਕਨਵੀਨਰ ਅਤੇ ਸਹਿ-ਕਨਵੀਨਰ, ਖਜ਼ਾਨਚੀ, ਮੁੱਖ ਬੁਲਾਰਾ, ਬੁਲਾਰੇ, ਆਈ.ਟੀ. (IT) ਕਨਵੀਨਰ ਅਤੇ ਸਹਿ-ਕਨਵੀਨਰ, ਅਤੇ ਕਾਨੂੰਨੀ ਸੈੱਲ ਦੇ ਕਨਵੀਨਰ ਸ਼ਾਮਲ ਹਨ।
























