ਮੋਹਾਲੀ, 19 ਜੂਨ – ਮੋਹਾਲੀ ਦੇ ਸੈਕਟਰ 88 ਵਿਖੇ ਪੂਰਬ ਅਪਾਰਟਮੈਂਟ ਵਿਚ ਇੱਕ ਮਹਿਲਾ ਦੀ 11ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਬੀਤੀ ਰਾਤ 10.30 ਵਜੇ ਦੇ ਕਰੀਬ ਵਾਪਰੀ। ਇਸ ਦੌਰਾਨ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਸਿਮਰਨ ਕੌਰ ਬਰਾੜ ਵਜੋਂ ਹੋਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਵਲੋਂ ਖੁਦ ਛਾਲ ਮਾਰੀ ਗਈ ਹੈ। ਇਸ ਦੌਰਾਨ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।