- ਮੈਲਬੌਰਨ ਤੀਸਰੇ ਤੇ ਮੁੰਬਈ 99ਵੇਂ ਸਥਾਨ ‘ਤੇ
ਨਵੀਂ ਦਿੱਲੀ, 25 ਜੂਨ – ਵਿਦਿਆਰਥੀਆਂ ਲਈ ਇੰਗਲੈਂਡ ਦੇ ਲੰਡਨ ਸ਼ਹਿਰ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇੱਕ ਰਿਪੋਰਟ ਅਨੁਸਾਰ ਸਾਲ 2018 ਵਿਚ ਲੰਡਨ ਸ਼ਹਿਰ ਵਿਦਿਆਰਥੀਆਂ ਲਈ ਬੈਸਟ ਰਿਹਾ। ਜਦਕਿ ਇਸ ਸੂਚੀ ਵਿਚ ਭਾਰਤ ਦੇ ਮੁੰਬਈ ਸ਼ਹਿਰ ਨੂੰ 99ਵਾਂ ਸਥਾਨ ਹਾਸਿਲ ਹੋਇਆ।
ਇਸ ਸੂਚੀ ਵਿਚ ਜਾਪਾਨ ਦਾ ਟੋਕੀਓ ਸ਼ਹਿਰ ਦੂਸਰੇ ਅਤੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੇ ਸਿਡਨੀ ਕ੍ਰਮਵਾਰ ਤੀਸਰੇ ਅਤੇ ਨੌਵੇਂ ਨੰਬਰ ਉਤੇ ਰਹੇ। ਸਿੰਗਾਪੁਰ ਨੂੰ 15ਵਾਂ ਸਥਾਨ ਮਿਲਿਆ।