International: ਬੋਲੀਵੀਆ ਦੇ ਫੌਜੀ ਅੱਡੇ ’ਚ ਜ਼ਬਰਦਸਤ ਧਮਾਕਾ, 10 ਤੋਂ ਵੱਧ ਮੌਤਾਂ
ਨਵੀਂ ਦਿੱਲੀ, 5 ਸਤੰਬਰ (ਵਿਸ਼ਵ ਵਾਰਤਾ): ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਸ਼ਹਿਰ ਵਿਆਚਾ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਅੱਡੇ ’ਤੇ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਘੱਟੋ-ਘੱਟ 58 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬੋਲੀਵੀਆ ਦੇ ਰੱਖਿਆ ਮੰਤਰੀ ਅਰਨੇਸਟੋ ਜਸਟਿਨਿਆਨੋ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਜ਼ਿਆਦਾਤਰ 52 ਆਮ ਨਾਗਰਿਕ ਹਨ, ਜਦਕਿ ਬਾਕੀ ਫੌਜੀ ਕਰਮਚਾਰੀ ਦੱਸੇ ਜਾ ਰਹੇ ਹਨ।
ਰੱਖਿਆ ਮੰਤਰੀ ਅਨੁਸਾਰ ਧਮਾਕਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2:30 ਵਜੇ ਉਸ ਥਾਂ ’ਤੇ ਹੋਇਆ, ਜਿੱਥੇ ਰੱਖਿਆ ਮੰਤਰਾਲੇ ਵੱਲੋਂ ਪਟਾਕਿਆਂ ਦਾ ਸਟਾਕ ਰੱਖਿਆ ਗਿਆ ਸੀ। ਧਮਾਕੇ ਤੋਂ ਬਾਅਦ ਮੌਕੇ ’ਤੇ ਐਂਬੂਲੈਂਸਾਂ, ਮੈਡੀਕਲ ਟੀਮਾਂ ਅਤੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























