ਲੋਕ ਸੰਪਰਕ ਵਿਚ ਅਧਿਕਾਰੀ ਕ੍ਰਿਸ਼ਨ ਲਾਲ ਰੱਤੂ ਦਾ ਬੇਟਾ ਪੀ.ਸੀ.ਐੱਸ ਪ੍ਰੀਖਿਆ ਵਿਚ ਆਇਆ 5ਵੇਂ ਸਥਾਨ ‘ਤੇ

Advertisement

ਚੰਡੀਗੜ, 15 ਜੂਨ – ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਕੱਲ੍ਹ ਪੀਸੀਐੱਸ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।

ਇਸ ਪ੍ਰੀਖਿਆ ਵਿਚ ਪਟਿਆਲਾ ਦੇ ਦੇਵਦਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੇਵਦਰਸ਼ਦੀਪ ਸਿੰਘ ਸੰਗਰੂਰ ਤੇ ਬਰਨਾਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ।

ਇਸ ਪ੍ਰੀਖਿਆ ਵਿਚ ਲੋਕ ਸੰਪਰਕ ਵਿਭਾਗ ਦੇ ਉੱਚ ਅਧਿਕਾਰੀ ਕ੍ਰਿਸ਼ਨ ਲਾਲ ਰੱਤੂ ਦੇ ਬੇਟੇ ਨਵੀਨ ਨੇ ਐੱਸ.ਸੀ ਕੈਟਾਗਿਰੀ ਵਿਚ 5ਵਾਂ ਸਥਾਨ ਹਾਸਿਲ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਵਾਰੀ 146 ਵਿਦਿਆਰਥੀਆਂ ਨੇ ਪੀਸੀਐੱਸ ਦੀ ਪ੍ਰੀਖਿਆ ਪਾਸ ਕੀਤੀ। ਮੋਹਾਲੀ ਦੇ ਜਗਨੂਰ ਸਿੰਘ ਨੇ ਦੂਸਰਾ ਅਤੇ ਚੰਡੀਗੜ੍ਹ ਦੀ ਪਰਲੀਨ ਕੌਰ ਕਾਲੇਕਾ ਨੇ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।