ਅਫਗਾਨਿਸਤਾਨ ਵਿਰੁੱਧ 3 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ; ਸ਼੍ਰੇਅਸ ਅਈਅਰ ਸੰਭਾਲਣਗੇ ਟੀਮ ਦੀ ਕਮਾਨ
ਨਵੀਂ ਦਿੱਲੀ, 1 ਸਤੰਬਰ (ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁੱਧ 13 ਸਤੰਬਰ ਤੋਂ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੀ ਜਾਣ ਵਾਲੀ ਆਗਾਮੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਦੀ ਟੀਮ ਦਾ ਐਲਾਨ ਕੀਤਾ ਹੈ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਿਤ ਰਾਣਾ ਅਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈੱਡੀ ਨੂੰ ਚੁਣਿਆ ਗਿਆ ਹੈ।
ਸ਼੍ਰੇਅਸ ਅਈਅਰ ਟੀਮ ਦੀ ਕਮਾਨ ਸੰਭਾਲਣਗੇ। ਭਾਰਤ ਬਨਾਮ ਅਫਗਾਨਿਸਤਾਨ ਟੀ-20 ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ, ਜਿਸ ਵਿੱਚ ਅਫਗਾਨਿਸਤਾਨ ਮੈਨ ਇਨ ਬਲੂ ਦੀ ਮੇਜ਼ਬਾਨੀ ਕਰੇਗਾ। ਤਿੰਨ ਮੈਚ 13, 15 ਅਤੇ 17 ਸਤੰਬਰ ਨੂੰ ਖੇਡੇ ਜਾਣੇ ਹਨ।

https://x.com/BCCI/status/2094755984770224596
India’s squad: Shreyas Iyer (C), Abhishek Sharma, Vaibhav Sooryavanshi, Sanju Samson (wk), Ishan Kishan (wk), Tilak Varma [VC], Shivam Dube, Nitish Kumar Reddy*, Axar Patel, Washington Sundar*, Varun Chakaravarthy, Ravi Bishnoi, Jasprit Bumrah*, Arshdeep Singh, Harshit Rana*






















