ਏ.ਐੱਨ-32 ਜਹਾਜ਼ ਦਾ ਮਿਲਿਆ ਮਲਬਾ

84
Advertisement

ਨਵੀਂ ਦਿੱਲੀ, 11 ਜੂਨ – ਬੀਤੀ 3 ਜੂਨ ਤੋਂ ਲਾਪਤਾ ਏ.ਐੱਨ-32 ਜਹਾਜ਼ ਦਾ ਮਲਬਾ ਆਖਿਰਕਾਰ ਮਿਲ ਗਿਆ ਹੈ। ਇਸ ਵਿਚ ਕੁੱਲ 13 ਲੋਕ ਸਵਾਰ ਸਨ।

ਇਸ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸ਼ਿਆਂਗ ਜਿਲੇ ਦੇ ਲਿਪੋ ਵਿਖੇ ਬਰਾਮਦ ਹੋਇਆ ਹੈ, ਜਿਥੇ ਹਵਾਈ ਸੈਨਾ ਵਲੋਂ ਪਹੁੰਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਵਿਚ ਸਵਾਰ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

ਦੱਸਣਯੋਗ ਹੈ ਕਿ ਇਸ ਜਹਾਜ ਨੂੰ ਲੱਭਣ ਲਈ ਕਾਫੀ ਜੱਦੋਜਹਿਦ ਕੀਤੀ ਗਈ। ਸੰਪਰਕ ਟੁੱਟਣ ਤੋਂ ਬਾਅਦ ਇਹ ਜਹਾਜ 3 ਜੂਨ ਨੂੰ ਲਾਪਤਾ ਹੋ ਗਿਆ ਸੀ।