– ਕਲਯੁਗੀ ਪੁੱਤ ਨੇ ਨਲਕੇ ਦੀ ਹੱਥੀ ਮਾਰਕੇ ਕੀਤਾ ਪਿਤਾ ਦਾ ਕਤਲ
– ਪੁੱਤ ਵਲੋਂ ਮਾਮੇ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਸੀ ਪਰਿਵਾਰ
ਮਾਨਸਾ, 8 ਜੂਨ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਖਿ¤ਲਣ ਵਿਖੇ ਇਕ ਨੌਜਵਾਨ ਕਲਯੁਗੀ ਪੁ¤ਤ ਨੇ ਆਪਣੇ ਪਿਤਾ ਬਾਵਾ ਸਿੰਘ (50) ਦਾ ਨਲਕੇ ਦੀ ਹ¤ਥੀ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਪਰਨ ਤੋਂ ਤੁਰੰਤ ਬਾਅਦ ਪੁਲੀਸ ਨੇ ਘਰ ਜਾਕੇ ਸਥਿਤੀ ਦਾ ਜਾਇਜਾ ਲਿਆ ਅਤੇ ਹਰਕਤ ਵਿਚ ਆਉਂਦਿਆਂ ਪਿਤਾ ਦੇ ਇਸ ਕਾਤਲ ਜਗਸੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲੀਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਪੁਲੀਸ ਕੋਲ ਮ੍ਰਿਤਕ ਬਾਵਾ ਸਿੰਘ ਦੇ ਦੂਸਰੇ ਪੁੱਤਰ ਜਸਵੀਰ ਸਿੰਘ ਵੱਲੋਂ ਲਿਖਾਈ ਗਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਾਤਲ ਜਗਸੀਰ ਸਿੰਘ ਨੇ ਆਪਣੇ ਮਾਮੇ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਅਤੇ ਪਰਿਵਾਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਪ੍ਰੇਮ ਵਿਆਹ ਤੋਂ ਬਾਅਦ ਭਾਵੇਂ ਜਗਸੀਰ ਸਿੰਘ ਪਰਿਵਾਰ ਤੋਂ ਬਾਹਰ ਰਹਿਣ ਲੱਗ ਪਿਆ ਸੀ ਅਤੇ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ, ਪਰ ਹੁਣ ਦੋ ਸਾਲਾਂ ਤੋਂ ਬਾਅਦ ਉਹ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆ ਗਿਆ ਸੀ। ਬੀਤੀ ਰਾਤ ਪਰਿਵਾਰ ਵਿਚ ਕਿਸੇ ਗੱਲ ਨੂੰ ਲੈਕੇ ਹੋਈ ਫੁੱਸ—ਫੁੱਸ ਤੋਂ ਬਾਅਦ ਉਸ ਨੇ ਨਲਕੇ ਦੀ ਹੱਥੀਂ ਨਾਲ ਆਪਣੇ ਪਿਤਾ ਉਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਮੌਤ ਤੋਂ ਬਾਅਦ ਜਗਸੀਰ ਸਿੰਘ ਫਰਾਰ ਹੋ ਗਿਆ। ਪਿੰਡ ਵਿਚ ਰੌਲਾ ਪੈਣ ਤੋਂ ਬਾਅਦ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕਾ ਵਾਰਦਾਤ ਵੇਖਣ ਲਈ ਥਾਣਾ ਸਦਰ ਦੇ ਮੁਖੀ ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਘਰ ਪੁੱਜੇ।
ਪੁਲੀਸ ਨੂੰ ਮ੍ਰਿਤਕ ਦੇ ਦੂਸਰੇ ਪੁੱਤਰ ਜਸਬੀਰ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਥਾਣਾ ਮੁਖੀ ਦੀ ਅਗਵਾਈ ਹੇਠ ਉਸ ਦੇ ਲੁਕਣ—ਛਿਪਣ ਵਾਲੇ ਥਾਵਾਂ ਦੀ ਪੜਤਾਲ ਕੀਤੀ ਗਈ, ਜਿਸ ਦੌਰਾਨ ਉਹ ਅੱਜ ਪੁਲੀਸ ਦੇ ਹੱਥ ਲੱਗ ਗਿਆ ਅਤੇ ਪੁਲੀਸ ਨੇ ਉਸ ਉਪਰ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਸਦਰ ਦੇ ਮੁ¤ਖ ਅਫਸਰ ਬਲਵਿµਦਰ ਸਿµਘ ਨੇ ਦ¤ਸਿਆ ਕਿ ਉਸ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ: ਮ੍ਰਿਤਕ ਬਾਵਾ ਸਿੰਘ ਦੇ ਘਰ ਵਿਰਲਾਪ ਕਰਦੇ ਹੋਏ ਨੇੜਲੇ ਪਰਿਵਾਰਕ ਮੈਂਬਰ।