National: ਅਧਿਆਪਕ ਦੇ ਝਿੜਕਣ ਤੇ ਥੱਪੜ ਮਾਰਨ ਤੋਂ ਬਾਅਦ 6 ਸਾਲ ਦੇ ਬੱਚੇ ਨੇ ਕਲਾਸਰੂਮ ‘ਚ ਹੀ ਤੋੜਿਆ ਦਮ
ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਵਿਸ਼ਾਖਾਪਟਨਮ ਵਿੱਚ ਇੱਕ 6 ਸਾਲਾ ਬੱਚੇ ਦੀ ਇੱਕ ਅਧਿਆਪਕ ਦੁਆਰਾ ਥੱਪੜ ਮਾਰਨ ਤੋਂ ਬਾਅਦ ਮੌਤ ਹੋ ਗਈ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ‘ਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਬੱਚਾ ਥੱਪੜ ਖਾਣ ਤੋਂ ਬਾਅਦ ਅਧਿਆਪਕ ਦੀ ਗੋਦੀ ਵਿੱਚ ਹੀ ਡਿੱਗ ਪਿਆ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਦੀ ਘੂਰ ਦੇ ਡਰ ਕਾਰਨ ਬੱਚੇ ਨੂੰ ਦਿਲ ਦਾ ਦੌਰਾ ਪੈ ਗਿਆ। ਦੋਸ਼ ਹੈ ਕਿ ਬੱਚੇ ਵੱਲੋਂ ਆਪਣਾ ਹੋਮਵਰਕ ਨਾ ਕਰਨ ‘ਤੇ ਅਧਿਆਪਕ ਨੇ ਬੱਚੇ ਨੂੰ ਘੂਰਿਆ ਤੇ ਥੱਪੜ ਮਾਰਿਆ ਸੀ।
ਰਿਪੋਰਟਾਂ ਅਨੁਸਾਰ, ਮ੍ਰਿਤਕ, ਪ੍ਰਣਯ ਤੇਜਾ, ਲਿਟਲ ਗਾਰਡਨ ਸਕੂਲ ਵਿੱਚ ਯੂਕੇਜੀ ਦਾ ਵਿਦਿਆਰਥੀ ਸੀ। ਅਧਿਆਪਕ ਦੀ ਗੋਦੀ ਵਿੱਚ ਡਿੱਗਣ ਤੋਂ ਬਾਅਦ, ਬੱਚੇ ਨੂੰ ਕਿੰਗ ਜਾਰਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਬੱਚੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕੀ ਬੱਚੇ ਨੂੰ ਪਹਿਲਾਂ ਤੋਂ ਕੋਈ ਡਾਕਟਰੀ ਸਮੱਸਿਆ ਸੀ। ਅਜੇ ਪੋਸਟਮਾਰਟਮ ਰਿਪੋਰਟ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਸਪਸ਼ਟ ਪਤਾ ਲੱਗੇਗਾ ਕਿ ਬੱਚੇ ਦੀ ਮੌਤ ਦਾ ਕੀ ਕਾਰਨ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























