ਅਜੇ ਸਿੰਘ ਲਿਬੜਾ ਬਣੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ

16
Advertisement

ਹਰਜੀਤ ਗਰੇਵਾਲ ਨੇ ਰੈਫ਼ਰੀਆਂ ਨੂੰ ਸਹੀ ਫ਼ੈਸਲੇ ਲੈਣ ਦੀ ਕੀਤੀ ਤਾਕੀਦ

ਚੰਡੀਗੜ੍ਹ 8 ਜੂਨ : ਪੰਜਾਬ ਅੰਦਰ ਗੱਤਕਾ ਖੇਡ ਗਤੀਵਿਧੀਆਂ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਅੱਜ ਇੱਥੇ ਗੱਤਕਾ ਐਸੋਸੀਏਸ਼ਨ ਪੰਜਾਬਦੀ ਇੱਕ ਉਚੇਚੀ ਮੀਟਿੰਗ ਹੋਈ ਜਿਸ ਦੌਰਾਨ ਨੌਜਵਾਨ ਆਗੂ ਅਜੇ ਸਿੰਘ ਲਿਬੜਾ ਦੀ ਗੱਤਕਾ ਐਸੋਸੀਏਸ਼ਨ ਦੇ  ਸੂਬਾ ਪ੍ਰਧਾਨ ਵਜੋਂ ਤਾਜਪੋਸ਼ੀ ਕੀਤੀਗਈ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਮੁੱਚੀ ਗੱਤਕਾ ਜਥੇਬੰਦੀ ਅਤੇ ਕਾਰਜਕਾਰਨੀ ਦਾ ਨਵੇਂ ਸਿਰੇ ਤੋਂ ਗਠਨ ਕਰਨ ਲਈ ਵੀ ਅਧਿਕਾਰਤ ਕੀਤਾ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ ਇਸ ਚੋਣ ਮੀਟਿੰਗ ਦੌਰਾਨਇਸ ਸਾਲ ਗੱਤਕਾ ਟੂਰਨਾਮੈਂਟ ਕਰਵਾਉਣ ਅਤੇ ਰੈਫਰੀ ਕੈਂਪ ਲਾਉਣ ਸਬੰਧੀ ਵਿਚਾਰਾਂ ਵੀ ਹੋਈਆਂ।

ਸ੍ਰੀ ਲਿਬੜਾ ਦੇ ਸੂਬਾ ਪ੍ਰਧਾਨ ਚੁਣੇ ਜਾਣ ਉਤੇ ਸ੍ਰੀ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਦੇ ਹੋਰਨਾਂ ਅਹੁਦੇਦਾਰਾਂ ਨੇਵਧਾਈਆਂ ਪੇਸ਼ ਕਰਦਿਆਂ ਕਾਮਨਾ ਕੀਤੀ ਕਿ ਉਹ ਗੱਤਕਾ ਖੇਡ ਨੂੰ ਪੰਜਾਬ ਵਿੱਚ ਹੋਰ ਪ੍ਰਫੁੱਲਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰਨਗੇ। ਇਸ ਮੌਕੇਸ੍ਰੀ ਲਿਬੜਾ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਗੱਤਕਾ ਰੈਫਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇਸਹਿਯੋਗ ਨਾਲ ਪੰਜਾਬ ਵਿੱਚ ਗੱਤਕਾ ਟੂਰਨਾਮੈਂਟ ਅਤੇ ਗੱਤਕਾ ਸਿਖਲਾਈ ਕੈਂਪ ਲਾਉਣ ਲਈ ਜਲਦ ਹੀ ਪ੍ਰੋਗਰਾਮ ਉਲੀਕਣਗੇ।

          ਇਸ ਮੌਕੇ ਰੈਫ਼ਰੀਆਂ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾਟੂਰਨਾਮੈਂਟਾਂ ਤੇ ਜੱਜਮੈਂਟ ਸਮੇਂ ਉਨ੍ਹਾਂ ਨੂੰ  ਸਹੀ ਫ਼ੈਸਲੇ ਲੈਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਉਹ ਗੱਤਕਾ ਨਿਯਮਾਂਵਲੀ ਅਨੁਸਾਰ ਹੀ ਗੱਤਕਾਗਰਾਊਂਡ ਵਿੱਚ ਸਹੀ ਫ਼ੈਸਲੇ ਲੈਣ।

ਇਸ ਤੋਂ ਪਹਿਲਾਂ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਅਤੇ ਅਤੇ ਬਾਬਾ ਬੰਦਾਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਪ੍ਰੋਫ਼ੈਸਰ ਅਮਨਪ੍ਰੀਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਉੱਤੇ ਗੱਤਕਾ ਰੈਫਰੀਆਂ ਨੂੰ ਗੁਰ ਇਤਿਹਾਸ ਅਤੇ ਸਿੱਖਯੁੱਧ ਕਲਾ ਸਬੰਧੀ ਜਾਣਕਾਰੀ ਭਰਪੂਰ ਵਿਸ਼ੇਸ਼ ਲੈਕਚਰ ਦਿੱਤੇ। ਉਨ੍ਹਾਂ ਗੱਤਕਾ ਖਿਡਾਰੀਆਂ ਨੂੰ ਗੁਰਸਿੱਖੀ ਰਹਿਣੀ-ਬਹਿਣੀ ਅਨੁਸਾਰ ਚੱਲਦਿਆਂਸਮਾਜ ਵਿੱਚ ਵਿਚਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਖੇਡਾਂ ਨਾਲੋਂ ਗੱਤਕੇ ਦਾ ਵੱਡਾ ਫਰਕ ਇਹ ਹੈ ਕਿ ਇਸ ਖੇਡ ਦੌਰਾਨ ਖਿਡਾਰੀਆਂਦਾ ਜੋਸ਼ੀਲਾਪਣ ਅਤੇ ਸਵੈ-ਰੱਖਿਆ ਸਮੇਤ ਸੱਚੀ-ਸੁੱਚੀ ਦਿੱਖ ਵੀ ਉਜਾਗਰ ਹੁੰਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਉਦੇ ਸਿੰਘ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟਅਕੈਡਮੀ (ਇਸਮਾਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਇਸਮਾ ਦੇ ਸਾਈਬਰ ਸੈਲ ਇੰਚਾਰਜ ਵਰੁਣ ਭਾਰਦਵਾਜ, ਜ਼ਿਲ੍ਹਾ ਗੱਤਕਾ ਐਸੋਸੀਏਸ਼ਨਮੁਹਾਲੀ ਦੇ ਪ੍ਰਧਾਨ ਕੰਵਰ ਹਰਵੀਰ ਸਿੰਘ ਢੀਂਡਸਾ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਮਾਝਾ ਜ਼ੋਨ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜਾ, ਜੰਮੂਕਸ਼ਮੀਰ ਤੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਕੁਆਰਡੀਨੇਟਰ ਸਮਰਪਾਲ ਸਿੰਘ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :ਸ੍ਰੀ ਅਜੈ ਸਿੰਘ ਲਿਬੜਾ ਦੇ ਗੱਤਕਾ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕਰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ  ਪੰਜਾਬ ਦੇ ਜਨਰਲ ਸਕੱਤਰ ਉਦੇ ਸਿੰਘ ਤੇ ਹੋਰ ਅਹੁਦੇਦਾਰ।