ਗਰਮ ਭੱਠੀ ਵਾਂਗ ਤਪ ਰਿਹੈ ਉੱਤਰੀ ਭਾਰਤ, ਮਾਨਸੂਨ ਨੇ ਕੇਰਲ ‘ਚ ਦਿੱਤੀ ਦਸਤਕ

28
Advertisement

ਕੇਰਲ, 8 ਜੂਨ – ਆਖਿਰਕਾਰ ਮਾਨਸੂਨ ਕੇਰਲ ਪਹੁੰਚ ਹੀ ਗਿਆ ਹੈ। ਇੱਥੇ ਬਹੁਤ ਜਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਦੌਰਾਨ ਅਗਲੇ ਕੁਝ ਦਿਨਾਂ ਵਿਚ ਮਾਨਸੂਨ ਉੱਤਰੀ ਭਾਰਤ ਵਿਚ ਦਸਤਕ ਦੇਵੇਗਾ, ਜਿਥੇ ਪੰਜਾਬ ਸਮੇਤ ਉੱਤਰੀ ਸੂਬਿਆਂ ਵਿਚ ਬਾਰਿਸ਼ ਹੋਵੇਗੀ।

ਫਿਲਹਾਲ ਭੱਠੀ ਵਾਂਗ ਤਪ ਰਿਹੈ ਉੱਤਰ ਭਾਰਤ

ਇਸ ਸਮੇਂ ਉੱਤਰੀ ਭਾਰਤ ਵਿਚ ਬੇਹੱਦ ਜਿਆਦਾ ਗਰਮੀ ਪੈ ਰਹੀ ਹੈ। ਪੰਜਾਬ ਵਿਚ ਜਿਆਦਾਤਰ ਇਲਾਕਿਆਂ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚ ਗਿਆ ਹੈ।

ਇਸ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਾਰਿਸ਼ ਤੋਂ ਬਾਅਦ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।