ਪਿੰਡ ਵਾਸੀਆਂ ਵੱਲੋਂ ਕਤਲ ਦੀ ਸ਼ੰਕਾ, ਸਹੁਰਾ ਪਰਿਵਾਰ *ਤੇ ਕਾਰਵਾਈ ਲਈ ਥਾਣਾ ਸਦਰ ਅੱਗੇ ਧਰਨਾ
ਪੁਲੀਸ ਨੇ 7 ਜਣਿਆਂ ਤੇ ਪਰਚਾ ਦਰਜ ਕੀਤਾ
ਮਾਨਸਾ (ਬੁਢਲਾਡਾ), 6 ਜੂਨ – ਪਿੰਡ ਬੀਰੋਕੇ ਖੁਰਦ ਨਿਵਾਸੀ ਇੱਕ 55 ਸਾਲਾ ਕਿਸਾਨ ਦੀ ਉਸਦੇ ਹੀ ਖੇਤ ਵਿਚ ਮੋਟਰ ਤੋਂ ਮਿਲੀ ਲਾਸ਼ ਸਬੰਧੀ ਪਰਿਵਾਰਕ ਮੈਂਬਰਾਂ ਨੇ ਉਸਦੇ ਕਤਲ ਕੀਤੇ ਜਾਣ ਦਾ ਸ਼ੱਕ ਜਾਹਿਰ ਕੀਤਾ ਹੈ। ਮ੍ਰਿਤਕ ਜਗਨ ਸਿੰਘ ਪੁੱਤਰ ਨੇਕ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੀ ਉਸਦੀ ਪਤਨੀ ਅਤੇ ਸਹੁਰੇ ਸਮੇਤ ਸਹੁਰਿਆਂ ਦੇ ਹੋਰਨਾਂ ਵਿਅਕਤੀਆਂ ਨੂੰ ਇਸ ਲਈ ਜਿੰਮੇਵਾਰ ਦੱਸਦਿਆਂ ਪਿੰਡ ਦੇ ਵੱਡੀ ਗਿਣਤੀ ਮਰਦ—ਔਰਤਾਂ ਨੇ ਥਾਣਾ ਸਦਰ ਬੁਢਲਾਡਾ ਅੱਗੇ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ਦੌਰਾਨ ਅਕਾਲੀ ਆਗੂ ਤੇਜਾ ਸਿੰਘ ਬੀਰੋਕੇ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਦੀ ਵਾਰਦਾਤ *ਚ ਮ੍ਰਿਤਕ ਦੀ ਪਤਨੀ, ਸਹੁਰਾ ਅਤੇ ਉਸਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹਨ, ਪਰ ਪੁਲੀਸ ਸਿਰਫ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਨਾ ਚਾਹੁੰਦੀ ਹੈ ਅਤੇ ਪੁਲੀਸ ਦੀ ਕਸੂਰਵਾਰਾਂ ਨੂੰ ਬਚਾਉਣ ਦੀ ਇਸ ਕਾਰਵਾਈ ਖਿਲਾਫ ਲੋਕਾਂ *ਚ ਰੋਸ ਹੈ, ਜਿਸ ਕਰਕੇ, ਜਿੰਨਾਂ ਚਿਰ ਇਸ ਕਤਲ ਲਈ ਜਿੰਮੇਵਾਰ ਵਿਅਕਤੀਆਂ *ਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਪਿੰਡ ਵਾਸੀ ਧਰਨੇ ‘ਤੇ ਬੈਠੇ ਰਹਿਣਗੇ।
ਇਸ ਸਬੰਧੀ ਸੂਚਨਾ ਮਿਲਣ *ਤੇ ਡੀਐਸਪੀ ਅੰਕੁਰ ਗੁਪਤਾ ਅਤੇ ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਪੁਲੀਸ ਨੇ ਲਾਸ਼ ਆਪਣੇ ਕਬਜੇ *ਚ ਲੈਕੇ ਪੋਸਟ—ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਥਾਣਾ ਸਦਰ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਜਰਨੈਲ ਸਿੰਘ ਪੁੱਤਰ ਨੇਕ ਸਿੰਘ ਦੇ ਬਿਆਨਾਂ *ਤੇ ਇਸ ਮਾਮਲੇ *ਚ ਪਾਣੀ ਦੀ ਵਾਰੀ ਨੂੰ ਲੈਕੇ ਹੋਏ ਝਗੜੇ *ਚ ਜਗਨ ਸਿੰਘ ਦੇ ਹੋਏ ਕਤਲ ਸਬੰਧੀ ਸਰਬਜੀਤ ਕੌਰ ਪਤਨੀ ਪਾਲਾ ਸਿੰਘ, ਸਰਬਜੀਤ ਕੌਰ ਦੇ ਪਿਤਾ ਬਲਦੇਵ ਸਿੰਘ ਵਾਸੀ ਅਲੀਕੇ ,ਗੱਗੀ ਸਿੰਘ ਮੋਹਨੀ ਸਿੰਘ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਹੈ। ਮਾਮਲਾ ਦਰਜ ਕਰ ਲੈਣ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕੀਤਾ।
ਫੋਟੋ: ਥਾਣਾ ਸਦਰ ਬੁਢਲਾਡਾ ਅੱਗੇ ਧਰਨਾਂ ਦਿੰਦੇ ਪਿੰਡ ਬੀਰੋਕੇ ਖੁਰਦ ਵਾਸੀ ।(ਇੰਨਸੈਟ) ਮ੍ਰਿਤਕ ਜਗਨ ਸਿੰਘ ਦੀ ਤਸਵੀਰ।