Jalandhar: ਸਿਵਲ ਹਸਪਤਾਲ ਦੇ ਗਾਇਨੀ ਵਾਰਡ ‘ਚ ਲੱਗੀ ਅੱਗ
– ਜਲਦੀ ਨਾਲ ਲਗਭਗ 20 ਗਰਭਵਤੀ ਔਰਤਾਂ ਨੂੰ ਕੱਢਿਆ ਗਿਆ ਬਾਹਰ
ਜਲੰਧਰ, 4 ਅਗਸਤ (ਵਿਸ਼ਵ ਵਾਰਤਾ) – ਜਲੰਧਰ ਸਿਵਲ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ ਵਿੱਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਸਵੇਰੇ 6 ਵਜੇ ਦੀ ਕਰੀਬ ਲੱਗੀ ਅਤੇ ਘਟਨਾ ਸਮੇਂ ਲਗਭਗ 20 ਗਰਭਵਤੀ ਔਰਤਾਂ ਨੂੰ ਅੰਦਰ ਦਾਖਲ ਸਨ। ਹਾਲਾਂਕਿ, ਖੁਸ਼ਕਿਸਮਤੀ ਨਾਲ, ਉਸ ਸਮੇਂ ਵਾਰਡ ਵਿੱਚ ਜੂਨੀਅਰ ਡਾਕਟਰ ਮੌਜੂਦ ਸਨ। ਘਟਨਾ ਤੋਂ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਗਰਭਵਤੀ ਔਰਤਾਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਘਟਨਾ ਤੋਂ ਬਾਅਦ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਇੱਕ ਟੀਮ ਤੁਰੰਤ ਪਹੁੰਚ ਗਈ। ਜਲਦੀ ਹੀ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਸੀ। ਹਾਲਾਂਕਿ, ਉਦੋਂ ਤੱਕ ਅੱਗ ਇੰਨੀ ਫੈਲ ਚੁੱਕੀ ਸੀ ਕਿ ਸਾਰਾ ਅੰਦਰ ਧੂੰਏਂ ਨਾਲ ਭਰ ਗਿਆ ਸੀ। ਅੱਗ ਬੁਝਾਊ ਅਮਲੇ ਨੇ ਧੂੰਏਂ ਨੂੰ ਹਟਾਉਣ ਲਈ ਸ਼ੀਸ਼ੇ ਤੋੜ ਦਿੱਤੇ ਅਤੇ ਕਾਫੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਸ਼ਾਰਟ ਸ਼ਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਪਰ ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















