ਪੱਤਰਕਾਰ ਉਤੇ ਜਾਨਲੇਵਾ ਹਮਲਾ, ਹਸਪਤਾਲ ਦਾਖਲ

159
Advertisement

ਚੰਡੀਗੜ੍ਹ, 1 ਜੂਨ – ਆਪਣਾ ਲੋਕਲ ਅਖਬਾਰ ਚਲਾ ਰਹੇ ਇੱਕ ਪੱਤਰਕਾਰ ਰਾਕੇਸ਼ ਗੁਪਤਾ ਉਤੇ ਨਕਾਬਪੋਸ਼ਾਂ ਨੇ ਅੱਜ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪੱਤਰਕਾਰ ਰਾਕੇਸ਼ ਗੁਪਤਾ ਮੁੱਲਾਂਪੁਰ ਦਾਖਾ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਨੇੜਿਓਂ ਆਪਣੇ ਘਰ ਲਈ ਦੁੱਧ ਲੈ ਜਾ ਰਹੇ ਸਨ ਕਿ ਇਸ ਦੌਰਾਨ ਕੁਝ ਨਕਾਬਪੋਸ਼ਾਂ ਨੇ ਉਹਨਾਂ ਉਪਰ ਹਮਲਾ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਦੌਰਾਨ ਪੱਤਰਕਾਰ ਰਾਕੇਸ਼ ਗੁਪਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫਰ ਕਰ ਦਿਤਾ ਗਿਆ ਹੈ।