ਚੰਡੀਗੜ, 1 ਜੂਨ – ਉੱਤਰ ਭਾਰਤ ਵਿਚ ਪੈ ਰਹੀ ਗਰਮੀ ਕਾਰਨ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਵਿਚ ਗਰਮੀ ਨੂੰ ਲੈ ਕੇ ਐਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਹਫਤਾ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ ਅਤੇ ਪਾਰਾ 45 ਤੋਂ 47 ਡਿਗਰੀ ਤੱਕ ਜਾ ਸਕਦਾ ਹੈ।
ਇਸ ਦੌਰਾਨ ਅਗਲੇ 2 ਦਿਨਾਂ ਤੱਕ ਗਰਮ ਹਵਾਵਾਂ ਜਾਰੀ ਰਹਿਣਗੀਆਂ।