ਮਾਨਸਾ ਅਤੇ ਬਠਿੰਡਾ ਪੁਲੀਸ ਦੀ ਸਾਂਝੀ ਕਾਰਵਾਈ ਕਰਦਿਆਂ ਚਾਰ ਗੈਂਗਸਟਰ ਫੜੇ,ਇਕ ਭੱਜਣ ਵਿਚ ਸਫਲ

54
Advertisement

ਮਾਨਸਾ ਅਤੇ ਬਠਿੰਡਾ ਪੁਲੀਸ ਦੀ ਸਾਂਝੀ ਕਾਰਵਾਈ ਕਰਦਿਆਂ ਚਾਰ ਗੈਂਗਸਟਰ ਫੜੇ,ਇਕ ਭੱਜਣ ਵਿਚ ਸਫਲ
ਮਾਨਸਾ, 31 ਮਈ
ਬਠਿੰਡਾ ਸੀਆਈ ਸਟਾਫ਼ ਵੱਲੋਂ ਝੁਨੀਰ ਪੁਲੀਸ ਦੀ ਮਦਦ ਨਾਲ ਥਾਣੇ ਦੇ ਪਿੰਡ ਜਟਾਣਾ ਖੁਰਦ ਵਿਖੇ ਕੀਤੀ ਛਾਪੇਮਾਰੀ ਦੌਰਾਨ ਪੁਲਿਸ ਨੇ ਚਾਰ ਗੈਂਗਸਟਰ ਕਾਬੂ ਕਰ ਲਏ ਜਦਕਿ ਇੱਕ ਭੱਜਣ ਵਿੱਚ ਸਫਲ ਹੋ ਗਿਆ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ ਆਈ ਸਟਾਫ਼ ਬਠਿੰਡਾ ਨੇ ਕਿਸੇ ਕੇਸ ਵਿੱਚ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪੰਜ ਸਾਥੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿਖੇ ਕਿਸੇ ਘਰੇ ਬੈਠੇ ਹਨ ਤਾਂ ਸੀ ਆਈ ਸਟਾਫ਼ ਬਠਿੰਡਾ ਨੇ ਥਾਣਾ ਝੁਨੀਰ ਦੀ ਪੁਲਿਸ ਨੂੰ ਨਾਲ ਲੈ ਕੇ ਪਿੰਡ ਜਟਾਣਾ ਖੁਰਦ ਵਿਖੇ ਬਾਅਦ ਦੁਪਹਿਰ ਛਾਪੇਮਾਰੀ ਕੀਤੀ। ਪੁਲਸ ਨੂੰ ਵੇਖਦੇ ਹੀ ਅੰਗੋਂ ਪੰਜੇ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਸੂਝਬੂਝ ਤੋਂ ਕੰਮ ਲੈਂਦਿਆਂ ਚਾਰ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਦੋਂ ਕਿ ਇੱਕ ਮੌਕੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਉਸ ਨੂੰ ਲੱਭਣ ਲਈ
ਤੇਜੀ ਨਾਲ ਭਾਲ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਗੈਂਗਸਟਰਾਂ ਪਾਸੋਂ ਪਿਸਤੌਲ ਅਤੇ ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ । ਬਠਿੰਡਾ ਅਤੇ ਮਾਨਸਾ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਮੌਕੇ ਵਾਰਦਾਤ ਤੇ ਪਹੁੰਚੀ ਅਤੇ। ਉਸ ਤੋਂ ਬਾਅਦ ਕਥਿਤ ਮੁਜ਼ਰਮਾਂ ਨੂੰ ਫੜ ਕੇ ਥਾਣਾ ਚ ਲਿਆਂਦਾ ਗਿਆ। ਥਾਨਾ ਮੁਖੀ ਝੁਨੀਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਚਾਰ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਆਦਾ ਜਾਣਕਾਰੀ ਅਫਸਰ ਸਾਹਿਬਾਨ ਦੇਣਗੇ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ ਨੇ ਇਸ ਪੱਤਰਕਾਰ ਨੂੰ ਦਸਿਆ ਕਿ ਚਾਰ ਜਾਣਿਆ ਨੂੰ ਕਾਬੂ ਕਰਨ ਤੋਂ ਪਿਛੋਂ ਹੁਣ ਫ਼ਰਾਰ ਹੋਏ ਨੂੰ ਕਾਬੂ ਕਰਨ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।