• Latest
  • Trending
ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

2 months ago
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

4 minutes ago
ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

3 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

3 hours ago
ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

4 hours ago
ਪ੍ਰਸਿੱਧ ਫਿਲਮ ਨਿਰਮਾਤਾ ਸਿੰਗੀਤਮ ਸ੍ਰੀਨਿਵਾਸ ਰਾਓ ਦਾ ਦਿਹਾਂਤ

ਪ੍ਰਸਿੱਧ ਫਿਲਮ ਨਿਰਮਾਤਾ ਸਿੰਗੀਤਮ ਸ੍ਰੀਨਿਵਾਸ ਰਾਓ ਦਾ ਦਿਹਾਂਤ

5 hours ago
ਡੇਂਗੂ ਦੇ ਵਧਦੇ ਮਾਮਲਿਆਂ ਅਤੇ ਖਸਰੇ ਦੇ ਪ੍ਰਕੋਪ ਨੇ ਸਿਹਤ ਸੰਭਾਲ ਪ੍ਰਣਾਲੀ ‘ਤੇ ਵਧਾਇਆ ਦਬਾਅ

ਡੇਂਗੂ ਦੇ ਵਧਦੇ ਮਾਮਲਿਆਂ ਅਤੇ ਖਸਰੇ ਦੇ ਪ੍ਰਕੋਪ ਨੇ ਸਿਹਤ ਸੰਭਾਲ ਪ੍ਰਣਾਲੀ ‘ਤੇ ਵਧਾਇਆ ਦਬਾਅ

5 hours ago
ਫੌਜੀ ਦੀ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਟਰੱਕ ਨਾਲ ਟਕਰਾਈ ; ਚਾਰ ਲੋਕਾਂ ਦੀ ਮੌਤ

ਫੌਜੀ ਦੀ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਟਰੱਕ ਨਾਲ ਟਕਰਾਈ ; ਚਾਰ ਲੋਕਾਂ ਦੀ ਮੌਤ

6 hours ago
ਭਾਰਤ ਅਤੇ ਸਾਈਪ੍ਰਸ ਨੇ ਕੀਤੀ ਪਹਿਲੀ Joint Maritime Committee ਮੀਟਿੰਗ

ਭਾਰਤ ਅਤੇ ਸਾਈਪ੍ਰਸ ਨੇ ਕੀਤੀ ਪਹਿਲੀ Joint Maritime Committee ਮੀਟਿੰਗ

6 hours ago
ਪ੍ਰਵਾਸੀ ਭਾਰਤੀ ਦਿਵਸ 2027 ਕੋਲਕਾਤਾ ਵਿੱਚ ਕੀਤਾ ਜਾਵੇਗਾ ਆਯੋਜਿਤ

ਪ੍ਰਵਾਸੀ ਭਾਰਤੀ ਦਿਵਸ 2027 ਕੋਲਕਾਤਾ ਵਿੱਚ ਕੀਤਾ ਜਾਵੇਗਾ ਆਯੋਜਿਤ

6 hours ago
ਭਾਰਤ ਅਤੇ ਅਮਰੀਕਾ ਵਿਚਾਲੇ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ

ਭਾਰਤ ਅਤੇ ਅਮਰੀਕਾ ਵਿਚਾਲੇ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ

6 hours ago
ਪੁਲਿਸ ਨੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਹੋਟਲਾਂ ਅਤੇ ਬਾਰਾਂ ‘ਤੇ ਕੀਤੀ ਛਾਪੇਮਾਰੀ

ਪੁਲਿਸ ਨੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਹੋਟਲਾਂ ਅਤੇ ਬਾਰਾਂ ‘ਤੇ ਕੀਤੀ ਛਾਪੇਮਾਰੀ

7 hours ago
Mizoram : 5.07 ਕਰੋੜ ਰੁਪਏ ਦੀ ਹੈਰੋਇਨ ਜ਼ਬਤ ; 2 ਗ੍ਰਿਫ਼ਤਾਰ

Mizoram : 5.07 ਕਰੋੜ ਰੁਪਏ ਦੀ ਹੈਰੋਇਨ ਜ਼ਬਤ ; 2 ਗ੍ਰਿਫ਼ਤਾਰ

7 hours ago
Hindi News
English News
Sunday, October 4, 2026
No Result
View All Result
26 °c
Chandigarh
27 ° Mon
28 ° Tue
28 ° Wed
27 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

ਮਈ ਮਹੀਨੇ ਤੋਂ ਹੁਣ ਤੱਕ 1,903 ਚਲਾਨ; ਚਲਾਨ ਫ਼ੀਸ ਰਾਹੀਂ 1,36,63,501 ਰੁਪਏ ਰਾਜ ਦੇ ਮਲੀਏ ਵਿੱਚ ਆਏ

July 28, 2026
in ਖਬਰਾਂ, ਪੰਜਾਬ
ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

Oplus_16908288

ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਕਾਰਵਾਈ ਤੇਜ਼

ਮਈ ਮਹੀਨੇ ਤੋਂ ਹੁਣ ਤੱਕ 1,903 ਚਲਾਨ; ਚਲਾਨ ਫ਼ੀਸ ਰਾਹੀਂ 1,36,63,501 ਰੁਪਏ ਰਾਜ ਦੇ ਮਲੀਏ ਵਿੱਚ ਆਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੁਲਾਈ (ਸਤੀਸ਼ ਕੁਮਾਰ ਪੱਪੀ):- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਪ੍ਰਾਈਵੇਟ ਬੱਸਾਂ ਦੀ ਗਲਤ ਅਤੇ ਵਿਘਨ ਪਾਉਣ ਵਾਲੀ ਪਾਰਕਿੰਗ ਸਬੰਧੀ ਲੋਕਾਂ ਵੱਲੋਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ, ਤਾਂ ਜੋ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਟ੍ਰੈਫਿਕ ਦੀ ਆਵਾਜਾਈ ਨੂੰ ਸੁਚਾਰੂ ਰੱਖਿਆ ਜਾ ਸਕੇ।

ਹਰਪ੍ਰੀਤ ਸਿੰਘ ਅਟਵਾਲ, ਪੀ ਸੀ ਐਸ, ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਗਗਨਦੀਪ ਸਿੰਘ, ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ (ਏ.ਆਰ.ਟੀ.ਓ.) ਦੀ ਅਗਵਾਈ ਹੇਠ ਐਨਫੋਰਸਮੈਂਟ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਪ੍ਰਾਈਵੇਟ ਬੱਸਾਂ, ਟੂਰਿਸਟ ਬੱਸਾਂ, ਸਕੂਲ ਬੱਸਾਂ ਅਤੇ ਕੈਬਾਂ/ਟੈਕਸੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਤੇ ਗਲਤ ਢੰਗ ਨਾਲ ਪਾਰਕ ਕੀਤੀਆਂ ਅਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਪ੍ਰਾਈਵੇਟ ਬੱਸਾਂ ਦੇ ਮੌਕੇ ‘ਤੇ ਹੀ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਓਵਰਲੋਡਿੰਗ, ਰੋਡ ਟੈਕਸ/ਪੰਜਾਬ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਨਾ ਕਰਨ, ਫਿਟਨੈੱਸ ਸਰਟੀਫਿਕੇਟ, ਬੀਮਾ ਜਾਂ ਪ੍ਰਦੂਸ਼ਣ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਵਰਗੀਆਂ ਮੋਟਰ ਵਹੀਕਲ ਐਕਟ ਦੀਆਂ ਉਲੰਘਣਾਵਾਂ ਕਰਨ ਵਾਲੇ ਵਪਾਰਕ ਵਾਹਨਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਗਈ।

ਖੇਤਰੀ ਟਰਾਂਸਪੋਰਟ ਅਫ਼ਸਰ ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਇਹ ਮੁਹਿੰਮ ਵਪਾਰਕ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਅਤੇ ਹੋਰ ਨਿਯਮਾਂ ਦੀ ਉਲੰਘਣਾ ਸਬੰਧੀ ਲੋਕਾਂ ਵੱਲੋਂ ਪ੍ਰਾਪਤ ਹੋ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਉਲੰਘਣਾਵਾਂ ਨਾ ਸਿਰਫ਼ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ, ਸਗੋਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ।

ਉਨ੍ਹਾਂ ਦੱਸਿਆ ਕਿ ਦਫ਼ਤਰ, ਖੇਤਰੀ ਟਰਾਂਸਪੋਰਟ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਈ 2026 ਤੋਂ ਨਿਯਮਤ ਤੌਰ ‘ਤੇ ਐਨਫੋਰਸਮੈਂਟ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਅਰਸੇ ਦੌਰਾਨ ਵੱਖ-ਵੱਖ ਉਲੰਘਣਾਵਾਂ ਲਈ 1,903 ਚਲਾਨ ਕੀਤੇ ਗਏ ਹਨ ਅਤੇ ਚਲਾਨ ਫੀਸ (ਕੰਪਾਊਂਡਿੰਗ) ਰਾਹੀਂ 1,36,63,501 ਰੁਪਏ ਦੀ ਰਾਸ਼ੀ ਰਾਜ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।

ਆਰ.ਟੀ.ਓ. ਨੇ ਦੁਹਰਾਇਆ ਕਿ ਇਨ੍ਹਾਂ ਮੁਹਿੰਮਾਂ ਦਾ ਮੁੱਖ ਉਦੇਸ਼ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ, ਟ੍ਰੈਫਿਕ ਅਨੁਸ਼ਾਸਨ ਨੂੰ ਮਜ਼ਬੂਤ ਕਰਨਾ ਅਤੇ ਵਪਾਰਕ ਵਾਹਨ ਚਾਲਕਾਂ ਅਤੇ ਮਾਲਕਾਂ ਨੂੰ ਮੋਟਰ ਵਹੀਕਲ ਐਕਟ ਅਤੇ ਇਸ ਅਧੀਨ ਬਣਾਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਜਾਗਰੂਕ ਕਰਨਾ ਹੈ।

ਉਨ੍ਹਾਂ ਪ੍ਰਾਈਵੇਟ ਬੱਸਾਂ, ਟੂਰਿਸਟ ਬੱਸਾਂ, ਸਕੂਲ ਬੱਸਾਂ, ਕੈਬਾਂ, ਟੈਕਸੀਆਂ ਅਤੇ ਹੋਰ ਵਪਾਰਕ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸਿਰਫ਼ ਅਧਿਕਾਰਤ ਸਥਾਨਾਂ ‘ਤੇ ਹੀ ਪਾਰਕ ਕਰਨ, ਸਾਰੇ ਲਾਗੂ ਟੈਕਸ ਸਮੇਂ ਸਿਰ ਅਦਾ ਕਰਨ, ਫਿਟਨੈੱਸ, ਬੀਮਾ ਅਤੇ ਪ੍ਰਦੂਸ਼ਣ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਹਮੇਸ਼ਾ ਵੈਧ ਰੱਖਣ, ਓਵਰਲੋਡਿੰਗ ਤੋਂ ਗੁਰੇਜ਼ ਕਰਨ, ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਕੋਲ ਰੱਖਣ ਅਤੇ ਮੋਟਰ ਵਹੀਕਲ ਐਕਟ ਦੀਆਂ ਸਾਰੀਆਂ ਵਿਵਸਥਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਸੁਰੱਖਿਅਤ, ਸੁਚਾਰੂ ਅਤੇ ਸੁਵਿਧਾਜਨਕ ਟ੍ਰੈਫਿਕ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਐਨਫੋਰਸਮੈਂਟ ਟੀਮਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

Tags: BREAKING NEWSLatest Punjab news in PunjabimohaliPUNJABpunjab newstop headlines in PunjabiWISHAVWARTA.IN
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

by Navjot
October 4, 2026
0

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ   ਚੰਡੀਗੜ੍ਹ, 4 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਕੱਲ੍ਹ 5...

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

by Navjot
October 4, 2026
0

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ  ਨਵੀਂ ਦਿੱਲੀ, 4 ਅਕਤੂਬਰ (ਵਿਸ਼ਵ ਵਾਰਤਾ): ਭਾਰਤ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
October 4, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

by Navjot
October 4, 2026
0

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ 'ਚ ਪਾਇਆ ਗਿਆ 'ਅਨਸੇਫ਼'; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ) ਭਾਰਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

by Navjot
October 4, 2026
0

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ   ਚੰਡੀਗੜ੍ਹ, 4 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਕੱਲ੍ਹ 5...

Most Popular

Badminton : ਸਾਤਵਿਕ-ਚਿਰਾਗ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਚੀਨੀ ਜੋੜੀ ਨੂੰ ਹਰਾਇਆ

Badminton : ਸਾਤਵਿਕ-ਚਿਰਾਗ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਚੀਨੀ ਜੋੜੀ ਨੂੰ ਹਰਾਇਆ

by Navjot
4 weeks ago
0

Badminton : ਸਾਤਵਿਕ-ਚਿਰਾਗ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਚੀਨੀ ਜੋੜੀ ਨੂੰ ਹਰਾਇਆ   ਸ਼ੇਨਜ਼ੇਨ, 7...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 