ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਭਲਕੇ ਦਰਸ਼ਨਾਂ ਲਈ ਖੁੱਲ੍ਹਣਗੇ

42
Advertisement

ਚੰਡੀਗੜ੍ਹ/ਜੈਤੋ, 31 ਮਈ (ਰਘੁਨੰਦਨ ਪਰਾਸ਼ਰ) –  ਉੱਤਰਾਖੰਡ ਦੇ ਚਮੋਲੀ ਜਿਲ੍ਹੇ ਵਿਚ ਹਿਮਾਲਿਆ ਪਰਬਤ ਉਤੇ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸੱਚਖੰਡ ਹੇਮਕੁੰਟ ਸਾਹਿਬ ਦੇ ਕਪਾਟ ਨਿਰਧਾਰਿਤ ਸਮੇਂ 1 ਜੂਨ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰਵਾਇਤੀ ਅਰਦਾਸ ਪਿਛੋਂ ਖੋਲ਼੍ਹ ਦਿੱਤੇ ਜਾਣਗੇ।

ਜਾਣਕਾਰਾਂ ਅਨੁਸਾਰ ਇਹ ਪਵਿੱਤਰ ਅਸਥਾਨ ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ ਉਤੇ ਸਥਿਤ ਹੈ। ਇਹ ਯਾਤਰਾ 10 ਅਕਤੂਬਰ ਤੱਕ ਚੱਲੇਗੀ, ਜਿਸ ਵਿਚ ਲੱਖਾਂ ਸ਼ਰਧਾਲੂਆਂ ਦੇ ਭਾਗ ਲੈਣ ਦੀ ਉਮੀਦ ਹੈ। ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਵਾਰ ਬਰਫ ਕਾਫੀ ਪਈ ਹੈ, ਜਿਸ ਨੂੰ ਫੌਜ ਦੀ ਮਦਦ ਨਾਲ ਰਸਤਿਆਂ ਤੋਂ ਹਟਾਇਆ ਜਾ ਰਿਹਾ ਹੈ। ਕਮੇਟੀ ਨੇ ਬਜੁਰਗਾਂ ਅਤੇ ਬੱਚਿਆਂ ਨੂੰ ਕਿਹਾ ਹੈ ਕਿ ਉਹ 10 ਜੂਨ ਤੱਕ ਇਸ ਯਾਤਰਾ ਲਈ ਨਾ ਆਉਣ ਕਿਉਂਕਿ ਰਸਤਿਆਂ ਉਤੇ 2-3 ਫੁੱਟ ਬਰਫ ਜਮੀ ਹੋਈ ਹੈ। ਉਮੀਦ ਹੈ ਕਿ 10 ਜੂਨ ਤੱਕ ਰਸਤੇ ਸਾਫ ਹੋ ਜਾਣਗੇ।