IND vs ZIM: ਜ਼ਿੰਬਾਬਵੇ ਖ਼ਿਲਾਫ਼ ਤੀਜੇ ਟੀ-20 ‘ਚ ਟੀਮ ਇੰਡੀਆ ਨੇ ਜਿੱਤਿਆ ਟਾਸ
– ਭਾਰਤੀ ਟੀਮ ਚ ਦੋ ਵੱਡੇ ਬਦਲਾਅ
ਨਵੀ ਦਿੱਲੀ, 26 ਜੁਲਾਈ 2026 (ਵਿਸ਼ਵ ਵਾਰਤਾ): ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਆਖਰੀ ਮੁਕਾਬਲਾ ਅੱਜ ਹਰਾਰੇ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਮੈਚ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ। ਹੁਣ ਉਸ ਦੀ ਨਜ਼ਰ ਜ਼ਿੰਬਾਬਵੇ ਦਾ ਕਲੀਨ ਸਵੀਪ ਕਰਨ ‘ਤੇ ਹੋਵੇਗੀ।
ਆਖਰੀ ਮੈਚ ਜਿੱਤ ਕੇ ਟੀਮ ਇੰਡੀਆ ਜਿੱਤ ਦੀ ਹੈਟ੍ਰਿਕ ਲਗਾਉਣਾ ਚਾਹੇਗੀ। ਇਸ ਮੈਚ ਲਈ ਭਾਰਤੀ ਟੀਮ ਨੇ ਦੋ ਬਦਲਾਅ ਕੀਤੇ ਹਨ। ਪ੍ਰਿੰਸ ਯਾਦਵ ਦੀ ਜਗ੍ਹਾ ਅਸ਼ੋਕ ਸ਼ਰਮਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਸ਼ਿਵਮ ਦੂਬੇ ਦੀ ਜਗ੍ਹਾ ਸੂਰਿਆਂਸ਼ ਸ਼ੇਡਗੇ ਆਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























