‘ਕੌਣ ਬਣੇਗਾ ਕਰੋੜਪਤੀ 18’ ਦੀ ਪ੍ਰੀਮੀਅਰ ਡੇਟ ਦਾ ਐਲਾਨ
- ਨਵੇਂ ਨਿਯਮਾਂ ਨਾਲ ਆ ਰਿਹਾ KBC 18
- ਜਾਣੋ ਇਸ ਵਾਰ ਕੌਣ ਕਰੇਗਾ HOST
ਨਵੀ ਦਿੱਲੀ, 18 ਜੁਲਾਈ 2026 (ਵਿਸ਼ਵ ਵਾਰਤਾ): ਟੈਲੀਵਿਜ਼ਨ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਸ਼ਕਾਂ ਦਾ ਪਸੰਦੀਦਾ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਸੋਨੀ ਟੀਵੀ ‘ਤੇ ਇੱਕ ਵਾਰ ਫਿਰ ਨਵੇਂ ਅੰਦਾਜ਼ ਵਿੱਚ ਪਰਤਣ ਜਾ ਰਿਹਾ ਹੈ। ਅਮਿਤਾਭ ਬੱਚਨ ਇਸ ਸ਼ੋਅ ਦੇ ਨਵੇਂ ਸੀਜ਼ਨ ਦੇ ਨਾਲ ਫਿਰ ਤੋਂ ਵਾਪਸੀ ਲਈ ਤਿਆਰ ਹਨ। ਮੈਗਾਸਟਾਰ ਅਮਿਤਾਭ ਬੱਚਨ ਨੇ KBC ਸੀਜ਼ਨ 18 ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਵਾਰ ਕਹਾਣੀ ਵਿੱਚ ਕੁਝ ਟਵਿਸਟ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਸ਼ੋਅ ਵਿੱਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ।
ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਅਤੇ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਇਸ ਵਾਰ ਸਿਰਫ਼ ਸਹੀ ਜਵਾਬ ਜਾਣਨਾ ਹੀ ਕਾਫ਼ੀ ਨਹੀਂ ਹੋਵੇਗਾ, ਬਲਕਿ ਸੋਚਣ ਅਤੇ ਸਹੀ ਤਰੀਕੇ ਨਾਲ ਫ਼ੈਸਲਾ ਲੈਣ ਦੀ ਸਮਰੱਥਾ ਵੀ ਅਹਿਮ ਹੋਵੇਗੀ। ਯਾਨੀ ਕੇ.ਬੀ.ਸੀ. (KBC) ਦਾ ਨਵਾਂ ਸੀਜ਼ਨ ਪਹਿਲਾਂ ਨਾਲੋਂ ਜ਼ਿਆਦਾ ਰੋਮਾਂਚਕ ਤਾਂ ਹੋਵੇਗਾ ਹੀ ਪਰ ਚੁਣੌਤੀਪੂਰਨ ਵੀ ਹੋਵੇਗਾ। ‘ਕੌਣ ਬਣੇਗਾ ਕਰੋੜਪਤੀ 18’ ਦਾ ਪ੍ਰੀਮੀਅਰ 10 ਅਗਸਤ 2026 ਨੂੰ ਹੋਵੇਗਾ।ਦਰਸ਼ਕਾਂ ਰਾਤ ਨੂੰ 9 ਵਜੇ ਤੋਂ ਆਪਣੇ ਪਸੰਦੀਦਾ ਸ਼ੋਅ ਦਾ ਆਨੰਦ ਮਾਣ ਸਕਣਗੇ।
ਸ਼ੋਅ ਦੇ ਮੇਕਰਸ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਪੇਜ ‘ਤੇ ‘ਕੌਣ ਬਣੇਗਾ ਕਰੋੜਪਤੀ 18’ ਦੇ ਨਵੇਂ ਪ੍ਰੋਮੋ ਜਾਰੀ ਕੀਤੇ ਹਨ। ਸ਼ੋਅ ਦੇ ਨਵੇਂ ਪ੍ਰੋਮੋ ਵਿੱਚ ਬਿਗ ਬੀ ਇਹ ਕਹਿੰਦੇ ਨਜ਼ਰ ਆਏ ਹਨ ਕਿ ਅਸੀਂ ਇਸ ਵਾਰ ਕੁਝ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਸਾਫ਼ ਹੈ ਕਿ ਮੇਕਰਸ ਦਰਸ਼ਕਾਂ ਨੂੰ ਨਵਾਂ ਅਨੁਭਵ ਦੇਣ ਦੀ ਤਿਆਰੀ ਵਿੱਚ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਰ ਤੋਂ ਆਏ ਪ੍ਰਤੀਯੋਗੀ ਹੌਟ ਸੀਟ ‘ਤੇ ਬੈਠ ਕੇ ਕਰੋੜਾਂ ਰੁਪਏ ਜਿੱਤਣ ਦਾ ਸਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਨਵੇਂ ਨਿਯਮਾਂ ਅਤੇ ਬਦਲੇ ਹੋਏ ਗੇਮਪਲੇਅ ਦੇ ਕਾਰਨ ਮੁਕਾਬਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























