Punjab: ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਲਈ ਦੋਵੇਂ ਸਰਕਾਰਾਂ ਭਾਰਤ- ਪਾਕਿਸਤਾਨ ਤੁਰੰਤ ਕਦਮ ਚੁੱਕਣ: ਮਨਜੀਤ ਸਿੰਘ ਭੋਮਾ
– ਪਾਕਿਸਤਾਨ ਦੇ ਸਿੱਖ ਵੀ ਪਾਕਿਸਤਾਨ ਸਰਹੱਦ ਤੇ ਅਰਦਾਸ ਸ਼ੁਰੂ ਕਰਨ !!!
ਡੇਰਾ ਬਾਬਾ ਨਾਨਕ, 16 ਜੁਲਾਈ (ਵਿਸ਼ਵ ਵਾਰਤਾ): ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਮਹੀਨੇਵਾਰ ਅਰਦਾਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਤੁਰੰਤ ਖੋਲ੍ਹਣਾ ਚਾਹੀਦਾ ਹੈ, ਤਾਂ ਜੋ ਸਿੱਖ ਸੰਗਤਾਂ ਆਪਣੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਣ।
ਸਿੱਖ ਆਗੂ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਜਿੱਥੇ ਭਾਰਤ ਵਾਲੇ ਪਾਸੇ ਸਿੱਖ ਸੰਗਤਾਂ ਵੱਲੋਂ ਹਰ ਮਹੀਨੇ ਅਰਦਾਸ ਕੀਤੀ ਜਾਂਦੀ ਹੈ, ਉੱਥੇ ਹੀ ਪਾਕਿਸਤਾਨ ਵਿੱਚ ਵੱਸਦੇ ਸਿੱਖ ਵੀ ਕਰਤਾਰਪੁਰ ਸਾਹਿਬ ਵਾਲੇ ਪਾਸੇ ਅਰਦਾਸ ਕਰਨ, ਤਾਂ ਜੋ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ‘ਤੇ ਕਾਰੀਡੋਰ ਮੁੜ ਖੋਲ੍ਹਣ ਲਈ ਨੈਤਿਕ ਦਬਾਅ ਬਣੇ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੌਰ ਖੋਲ੍ਹਣ ਲਈ ਸਮੁੱਚੇ ਪੰਥ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।
ਭਾਈ ਸਰਬਜੀਤ ਸਿੰਘ ਜੰਮੂ ਨੇ ਕਿਹਾ ਕਿ ਹਰ ਮਹੀਨੇ ਹੋਣ ਵਾਲੇ ਅਰਦਾਸ ਦਿਵਸ ਵਿੱਚ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸ਼ਾਮਲ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਤਾਂ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਮੁੜ ਸ਼ੁਰੂ ਹੋਣ।
ਇਸ ਮੌਕੇ ਸ ਸੁਖਜਿੰਦਰ ਸਿੰਘ ਮਜੀਠਾ , ਰਵਿੰਦਰ ਸਿੰਘ ਮਜੀਠਾ, ਪਰਮਜੀਤ ਸਿੰਘ ਪੰਮਾ ਪ੍ਰਧਾਨ ਭਾਈ ਰਜਵੰਤ ਸਿੰਘ ਮਹਿਲਾਂਵਾਲਾ, ਗੁਰਪ੍ਰੀਤ ਸਿੰਘ ਬਟਾਲਾ, ਡਾਕਟਰ ਤਰਲੋਚਨ ਸਿੰਘ ਵਡਾਲਾ , ਮਲਕੀਤ ਸਿੰਘ ਪੰਨੂ, ਮਨਜੋਤ ਸਿੰਘ ਪੁਰੇਵਾਲ, ਸਰਤਾਜਪ੍ਰੀਤ ਸਿੰਘ ਭੰਗੂ, ਹਰਦੀਪ ਸਿੰਘ ਸਰਪੰਚ, ਜਸਪਾਲ ਸਿੰਘ ਪੱਸ਼ੀਆ, ਸੁੱਚਾ ਸਿੰਘ ਜੱਟਾ, ਮੰਗਲ ਸਿੰਘ ਮਾਛੀਵਾਲਾ, ਗੁਰਬੀਰ ਸਿੰਘ ਦੁਧਰਾਏ, ਗੁਰਪ੍ਰੀਤ ਸਿੰਘ ਗੱਗੋਮਾਹਲ ,ਕੁਲਦੀਪ ਸਿੰਘ ਮਜੀਠਾ, ਜਥੇਦਾਰ ਦੀਦਾਰ ਸਿੰਘ ਚੌਧਰਪੁਰਾ, ਦਲਜੀਤ ਸਿੰਘ ਪਾਖਰਪੁਰਾ, ਮਨਬੀਰ ਸਿੰਘ ਦਾਬਾਂਵਾਲ, ਡਾ. ਤਰਲੋਚਨ ਸਿੰਘ ਵਡਾਲਾ, ਅਜ਼ਾਦ ਸਿੰਘ ਵੀਰਮ , ਨਿਸ਼ਾਨ ਸਿੰਘ , ਸਰਣਜੀਤ ਸਿੰਘ ਅਤੇ ਹੋਰ ਪੰਥਕ ਆਗੂ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















