FIFA World Cup: ਦੂਜੇ ਸੈਮੀਫਾਈਨਲ ‘ਚ ਅਰਜਨਟੀਨਾ ਅਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
– ਭਾਰਤੀ ਸਮੇਂ ਅਨੁਸਾਰ ਅੱਜ ਰਾਤ 12:30 ਵਜੇ ਸ਼ੁਰੂ ਹੋਵੇਗਾ ਮੈਚ
ਚੰਡੀਗੜ੍ਹ, 15 ਜੁਲਾਈ (ਵਿਸ਼ਵ ਵਾਰਤਾ): ਅਰਜਨਟੀਨਾ ਅਤੇ ਇੰਗਲੈਂਡ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਦੂਜਾ ਸੈਮੀਫਾਈਨਲ ਵੀਰਵਾਰ 16 ਜੁਲਾਈ ਰਾਤ ਨੂੰ ਅਟਲਾਂਟਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜੋ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਲਿਓਨਲ ਮੈਸੀ ਅਤੇ ਹੈਰੀ ਕੇਨ ‘ਤੇ ਹੋਣਗੀਆਂ। ਮੈਸੀ ਇਸ ਵਿਸ਼ਵ ਕੱਪ ਵਿੱਚ 8 ਗੋਲਾਂ ਨਾਲ ਗੋਲਡਨ ਬੂਟ ਦੀ ਦੌੜ ਵਿੱਚ ਦੂਜੇ ਸਥਾਨ ‘ਤੇ ਹੈ। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਹੁਣ ਤੱਕ 6 ਗੋਲ ਕੀਤੇ ਹਨ।
ਦੋਵਾਂ ਟੀਮਾਂ ਨੇ ਹੁਣ ਤੱਕ 14 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇੰਗਲੈਂਡ ਨੇ 6 ਜਿੱਤੇ ਹਨ, ਜਦੋਂ ਕਿ ਅਰਜਨਟੀਨਾ ਨੇ 3 ਜਿੱਤੇ ਹਨ, 5 ਮੈਚ ਡਰਾਅ ਹੋਏ ਹਨ। ਇਹ ਵਿਸ਼ਵ ਕੱਪ ਇਤਿਹਾਸ ਵਿੱਚ ਦੋਵਾਂ ਟੀਮਾਂ ਵਿਚਕਾਰ ਛੇਵਾਂ ਮੁਕਾਬਲਾ ਹੋਵੇਗਾ। ਪਿਛਲੇ ਪੰਜ ਮੈਚਾਂ ਵਿੱਚ, ਇੰਗਲੈਂਡ ਨੇ 3 ਜਿੱਤੇ ਹਨ, ਅਤੇ ਅਰਜਨਟੀਨਾ ਨੇ 2 ਜਿੱਤੇ ਹਨ।
ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ: ਇੰਗਲੈਂਡ: ਜੌਰਡਨ ਪਿਕਫੋਰਡ, ਕਾਈਲ ਵਾਕਰ, ਜੌਨ ਸਟੋਨਸ, ਮਾਰਕ ਗੁਏਹੀ, ਕੀਰਨ ਟ੍ਰਿਪੀਅਰ, ਡੇਕਲਨ ਰਾਈਸ, ਕੋਬੀ ਮੇਨੂ, ਬੁਕਾਯੋ ਸਾਕਾ, ਜੂਡ ਬੇਲਿੰਘਮ, ਫਿਲ ਫੋਡੇਨ, ਹੈਰੀ ਕੇਨ।
ਅਰਜਨਟੀਨਾ: ਐਮੀ ਮਾਰਟੀਨੇਜ਼, ਨਾਹੂਏਲ ਮੋਲੀਨਾ, ਕ੍ਰਿਸਟੀਅਨ ਰੋਮੇਰੋ, ਨਿਕੋਲਸ ਓਟਾਮੇਂਡੀ, ਨਿਕੋਲਸ ਟੈਗਲੀਆਫਿਕੋ, ਰੋਡਰੀਗੋ ਡੀ ਪਾਲ, ਐਂਜ਼ੋ ਫਰਨਾਂਡੇਜ਼, ਅਲੈਕਸਿਸ ਮੈਕ ਐਲੀਸਟਰ, ਲਿਓਨਲ ਮੇਸੀ, ਜੂਲੀਅਨ ਅਲਵਾਰੇਜ਼, ਨਿਕੋਲਸ ਗੋਂਜ਼ਾਲੇਜ਼।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























