META ਦਾ ਵੱਡਾ ਫ਼ੈਸਲਾ; ਭਾਰਤ ‘ਚ ਫਿਲਹਾਲ ਨਹੀਂ ਆਵੇਗਾ WhatsApp ਦਾ ਇਹ ਫੀਚਰ
ਨਵੀ ਦਿੱਲੀ, 13 ਜੁਲਾਈ 2026 (ਵਿਸ਼ਵ ਵਾਰਤਾ): WhatsApp ਦਾ ਨਵਾਂ ਯੂਜ਼ਰਨੇਮ (Username) ਫੀਚਰ ਫਿਲਹਾਲ ਭਾਰਤ ਵਿੱਚ ਲਾਂਚ ਨਹੀਂ ਹੋਵੇਗਾ। ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਨੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਨਾਲ ਗੱਲਬਾਤ ਪੂਰੀ ਨਹੀਂ ਹੋ ਜਾਂਦੀ ਅਤੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਇਸ ਫੀਚਰ ਨੂੰ ਰੋਲਆਊਟ ਨਹੀਂ ਕੀਤਾ ਜਾਵੇਗਾ।
ਜਿਨ੍ਹਾਂ ਯੂਜ਼ਰਸ ਨੂੰ ਬਿਨਾਂ ਮੋਬਾਈਲ ਨੰਬਰ ਸ਼ੇਅਰ ਕੀਤੇ ਚੈਟ ਕਰਨ ਵਾਲੇ ਫੀਚਰ ਦਾ ਇੰਤਜ਼ਾਰ ਸੀ, ਉਨ੍ਹਾਂ ਨੂੰ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦਰਅਸਲ, ਵਾਟਸਐਪ ਨੇ ਕੁਝ ਸਮਾਂ ਪਹਿਲਾਂ ਯੂਜ਼ਰਨੇਮ ਫੀਚਰ ਦਾ ਐਲਾਨ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਆਪਣੇ ਮੋਬਾਈਲ ਨੰਬਰ ਦੀ ਜਗ੍ਹਾ ਇੱਕ ਯੂਨੀਕ ਯੂਜ਼ਰਨੇਮ ਰਾਹੀਂ ਦੂਜੇ ਲੋਕਾਂ ਨਾਲ ਗੱਲਬਾਤ ਕਰ ਸਕਣਗੇ। ਹਾਲਾਂਕਿ ਇਸ ਫੀਚਰ ਨੂੰ ਲੈ ਕੇ ਭਾਰਤ ਸਰਕਾਰ ਨੇ ਚਿੰਤਾ ਪ੍ਰਗਟਾਈ ਸੀ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਲੋੜੀਂਦੇ ਸੁਰੱਖਿਆ ਉਪਾਅ ਨਾ ਕੀਤੇ ਗਏ ਤਾਂ ਇਸਦੀ ਗਲਤ ਵਰਤੋਂ ਹੋ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















