ਸ਼੍ਰੋਮਣੀ ਅਕਾਲੀ ਦਲ ਤੋਂ ਕੌਣ ਬਣੇਗਾ ਕੇਂਦਰੀ ਮੰਤਰੀ
ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਪੰਜਾਬ ‘ਚ ਹੁਣ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ। ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2-2 ਸੀਟਾਂ ਮਿਲੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਆਪਣੀ ਸੀਟ ਬਚਾਉਂਦੇ ਹੋਏ ਬਠਿੰਡਾ ਤੋਂ ਜਿੱਤ ਦੀ ਹੈਟ੍ਰਿਕ ਲਗਾਈ ਹੈ। ਇਸ ਵਾਰ ਸੁਖਬੀਰ ਬਾਦਲ ਵੀ ਫ਼ਿਰੋਜ਼ਪੁਰ ਤੋਂ ਚੋਣਾਂ ਜਿੱਤਣ ‘ਚ ਸਫ਼ਲ ਰਹੇ ਅਤੇ ਉਹ ਕਰੀਬ 15 ਸਾਲਾਂ ਤੋਂ ਬਾਅਦ ਕੇਂਦਰੀ ਸਿਆਸਤ ਵਿੱਚ ਕਦਮ ਰੱਖ ਰਹੇ ਹਨ।ਉੱਥੇ ਹੀ, ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਸੰਨੀ ਦਿਓਲ ਅਤੇ ਸੋਮ ਪ੍ਰਕਾਸ਼ ਵੀ ਚੋਣਾਂ ਜਿੱਤੇ ਹਨ। ਭਾਜਪਾ ਨੇ ਇਸ ਵਾਰ ਆਪਣੀ ਸੀਟਾਂ ‘ਚ ਇਜ਼ਾਫਾ ਕੀਤਾ ਹੈ ਅਤੇ ਅਜਿਹੇ ਵਿੱਚ ਮੋਦੀ ਲਈ ਦੋ ਸੀਟਾਂ ਵਾਲੀ ਪਾਰਟੀ ਚੋਂ ਕਿਸੇ ਇੱਕ ਨੂੰ ਕੈਬਨਿਟ ਮੰਤਰੀ ਬਣਾਉਣਾ ਆਸਾਨ ਨਹੀਂ ਹੋਵੇਗਾ।ਉਧਰ, ਸੁਖਬੀਰ ਬਾਦਲ ਨੂੰ ਉਮੀਦ ਹੈ ਹਰਸਿਮਰਤ ਕੌਰ ਬਾਦਲ ਮੁੜ ਤੋਂ ਕੈਬਨਿਟ ਮੰਤਰੀ ਬਣਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਰਹਿਣ ਹਰਸਿਮਰਤ ਕੌਰ ਬਾਅਦ ਨੇ ਪੰਜਾਬ ਲਈ ਕਈ ਅਹਿਮ ਪ੍ਰੋਜੈਕਟ ਲਿਆਂਦੇ ਹਨ ਅਤੇ ਇਹਨਾਂ ਪ੍ਰੋਜੈਕਟਾਂ ਦੀ ਪੰਜਾਬ ਨੂੰ ਜ਼ਰੂਰਤ ਵੀ ਹੈ।