ਭਾਰਤ – ਇੰਗਲੈਂਡ ਵਿਚਾਲੇ ਟੀ-20 ਲੜੀ ਦਾ ਪੰਜਵਾਂ ਤੇ ਆਖਰੀ ਮੈਚ
ਭਾਰਤ ਨੇ ਇੰਗਲੈਂਡ ਵਿਰੁੱਧ ਜਿੱਤਿਆ Toss
ਜਾਣੋ ਕੀ ਲਿਆ ਫੈਸਲਾ
ਇੰਗਲੈਂਡ, 11 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਵਿਚਾਲੇ ਜਾਰੀ ਪੰਜ ਮੈਚਾਂ ਦੀ ਟੀ-20 ਇੰਟਰਨੈਸ਼ਨਲ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਸਾਊਥੈਂਪਟਨ ਵਿੱਚ ਖੇਡਿਆ ਜਾਣਾ ਹੈ। ਸਾਊਥੈਂਪਟਨ ਵਿੱਚ ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਲਗਾਤਾਰ 7ਵੀਂ ਵਾਰ ਟੀ-20 ਇੰਟਰਨੈਸ਼ਨਲ ਵਿੱਚ ਟਾਸ ਜਿੱਤ ਕੇ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਆਖਰੀ ਮੁਕਾਬਲੇ ਵਿੱਚੋਂ ਵੈਭਵ ਸੂਰਿਆਵੰਸ਼ੀ ਦੀ ਛੁੱਟੀ ਹੋ ਗਈ ਹੈ, ਜਦਕਿ ਸੰਜੂ ਸੈਮਸਨ ਦੀ ਪਲੇਇੰਗ ਇਲੈਵਨ (Playing XI) ਵਿੱਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਅੱਜ ਟਾਸ ਆਪਣੇ ਤੈਅ ਸਮੇਂ ਮੁਤਾਬਕ ਨਹੀਂ ਹੋ ਸਕਿਆ, ਕਿਉਂਕਿ ਭਾਰਤੀ ਟੀਮ ਟ੍ਰੈਫਿਕ ਵਿੱਚ ਫਸ ਗਈ ਸੀ। ਮੈਟ ਰੋਲਰ ਮੁਤਾਬਕ ਸਾਊਥੈਂਪਟਨ ਦੀਆਂ ਸੜਕਾਂ ‘ਤੇ ਟ੍ਰੈਫਿਕ ਇੰਨਾ ਜ਼ਿਆਦਾ ਸੀ ਕਿ ਭਾਰਤੀ ਟੀਮ ਨੂੰ ਚਾਰ ਮੀਲ ਦਾ ਸਫ਼ਰ ਤੈਅ ਕਰਨ ਲਈ ਕਰੀਬ 57 ਮਿੰਟ ਦਾ ਸਮਾਂ ਲੱਗ ਗਿਆ।
ਭਾਰਤ ਨੇ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ। ਸੂਰਿਆਂਸ਼ ਸ਼ੈਡਗੇ ਨੂੰ ਵਾਸ਼ਿੰਗਟਨ ਸੁੰਦਰ ਦੀ ਥਾਂ ਅਤੇ ਸੰਜੂ ਸੈਮਸਨ ਨੂੰ ਵੈਭਵ ਸੂਰਿਆਵੰਸ਼ੀ ਦੀ ਥਾਂ ਮੌਕਾ ਮਿਲਿਆ ਹੈ। ਇਸ ਸੀਰੀਜ਼ ਵਿੱਚ ਹੁਣ ਤੱਕ ਟੀਮ ਇੰਡੀਆ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਹੈ। ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਪਿੱਛੇ ਚੱਲ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਦੇ ਤਿੰਨ ਮੈਚਾਂ ਵਿੱਚ ਹੁਣ ਤੱਕ ਇੰਗਲੈਂਡ ਨੇ ਇੱਕਤਰਫਾ ਅੰਦਾਜ਼ ਵਿੱਚ ਟੀਮ ਇੰਡੀਆ ਨੂੰ ਮਾਤ ਦਿੱਤੀ ਹੈ। ਇਸ ਮੈਚ ਵਿੱਚ ਭਾਰਤ ਹਰ ਹਾਲ ਵਿੱਚ ਜਿੱਤ ਦਰਜ ਕਰਕੇ ਸੀਰੀਜ਼ ਦਾ ਅੰਤ ਸਨਮਾਨਜਨਕ ਤਰੀਕੇ ਨਾਲ ਕਰਨਾ ਚਾਹੇਗਾ।
ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੁਬੇ, ਸੂਰਿਆਂਸ਼ ਸ਼ੈਡਗੇ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ।
ਇੰਗਲੈਂਡ: ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕਰਨ, ਵਿਲ ਜੈਕਸ, ਲਿਆਮ ਡਾਅਸਨ, ਆਦਿਲ ਰਾਸ਼ਿਦ, ਜੋਫਰਾ ਆਰਚਰ, ਜੋਸ਼ ਟੰਗ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















