‘ਪਾਂਡਿਆ ਸਟੋਰ’ ਐਕਟਰ ਰੋਹਿਤ ਚੰਦੇਲ ਗ੍ਰਿਫ਼ਤਾਰ; ਲੱਗੇ ਗੰਭੀਰ ਇਲਜ਼ਾਮ!
ਮੁੰਬਈ, 11 ਜੁਲਾਈ 2026 (ਵਿਸ਼ਵ ਵਾਰਤਾ)– ‘ਪਾਂਡਿਆ ਸਟੋਰ’ ਅਤੇ ‘ਕਾਸ਼ੀਬਾਈ ਬਾਜੀਰਾਓ ਬਲਾਲ’ ਵਰਗੇ ਸ਼ੋਅਜ਼ ਵਿੱਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਟੀਵੀ ਐਕਟਰ ਰੋਹਿਤ ਚੰਦੇਲ, ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ‘ਤੇ 16 ਸਾਲ ਦੀ ਕੁੜੀ ਦਾ ਪਿੱਛਾ ਕਰਨ, ਵਾਰ-ਵਾਰ ਫ਼ੋਨ ਕਰਨ, ਪਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹਨ। ਐਕਟਰ ਦੇ ਖ਼ਿਲਾਫ਼ ‘ਪ੍ਰੋਟੈਕਸ਼ਨ ਆਫ਼ ਚਿਲਡਰਨ ਫ੍ਰੌਮ ਸੈਕਸੁਅਲ ਓਫੈਂਸਿਜ਼’ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਕੋਲ ਦਰਜ ਸ਼ਿਕਾਇਤ ਦੇ ਮੁਤਾਬਕ, ਮੁਲਜ਼ਮ ਨੇ ਨਾਬਾਲਗ ਕੁੜੀ ਦੇ ਮਨ੍ਹਾ ਕਰਨ ਦੇ ਬਾਵਜੂਦ ਆਪਣੇ ਨਿੱਜੀ ਨੰਬਰ ਅਤੇ ਦੂਜੇ ਮੋਬਾਈਲ ਨੰਬਰਾਂ ਤੋਂ ਉਸ ਨੂੰ ਵਾਰ-ਵਾਰ ਫ਼ੋਨ ਕੀਤੇ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ 5 ਜੁਲਾਈ ਨੂੰ ਐਕਟਰ ਨੇ ਕਥਿਤ ਤੌਰ ‘ਤੇ ਕੁੜੀ ਨੂੰ ਉਸ ਦੀ ਹਾਊਸਿੰਗ ਸੋਸਾਇਟੀ ਦੇ ਨੇੜੇ ਰੋਕਿਆ, ਉਸ ਦਾ ਪਿੱਛਾ ਕੀਤਾ, ਉਸ ਨਾਲ ਬਹਿਸ ਕੀਤੀ, ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਨਾਲ ਕੁੱਟਮਾਰ ਕੀਤੀ।ਦੱਸ ਦਈਏ ਕਿ ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, ‘ਸ਼ਿਕਾਇਤ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















