ਨਵੀਂ ਦਿੱਲੀ, 25 ਮਈ : ਮਸ਼ਹੂਰ ਉਦਯੋਗਪਤੀ ਅਤੇ ਉੱਘੇ ਸਮਾਜਸੇਵਕ ਰਘੁਬੀਰ ਸਿੰਘ ਜੋੜਾ ਨੇ ਹੌਲੈਂਡ ( ਨੀਦਰਲੈਂਡ ) ਦੇ ਰਾਜਦੂਤ ਮਾਰਟਿਨ ਵੈਨ ਡੇਨ ਬਰਗ ਨਾਲ ਦਿੱਲੀ ਵਿਖੇ ਵਿਸ਼ੇਸ਼ ਗੱਲਬਾਤ ਕੀਤੀ। ਜਿਥੇ ਉਹਨਾਂ ਨੇ ਹੌਲੈਂਡ ਚ ਰਹਿ ਰਹੇ ਭਾਰਤੀਆਂ ਦੇ ਮਸਲੇ ਬਾਰੇ ਚਰਚਾ ਕੀਤੀ।
ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀਆਂ ਦੇ ਵਿਦੇਸ਼ਾਂ ਵੱਲ ਵੱਧ ਰਹੇ ਰੁਝਾਨ ਦੇ ਮੁੱਦੇ ‘ਤੇ ਵੀ ਗੱਲਬਾਤ ਕੀਤੀ। ਹੌਲੈਂਡ ਦੇ ਰਾਜਦੂਤ ਮਾਰਟਿਨ ਨੇ ਇਸ ਗੱਲ ਦਾ ਭਰੋਸਾ ਜਤਾਇਆ ਕਿ ਉਹ ਭਾਰਤੀਆਂ ਦੇ ਵਿਦੇਸ਼ੀ ਮਸਲਿਆਂ ਦਾ ਹੱਲ ਕੱਢਣਗੇ।