Cricket: ਲਗਾਤਾਰ ਦੋ ਸੀਰੀਜ਼ ਹਾਰਨ ਤੋਂ ਬਾਅਦ BCCI ਸਖ਼ਤ, ਲਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ !
ਚੰਡੀਗੜ੍ਹ, 10 ਜੁਲਾਈ (ਵਿਸ਼ਵ ਵਾਰਤਾ) – ਇੰਗਲੈਂਡ ਖਿਲਾਫ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਬੀਸੀਸੀਆਈ ਐਕਸ਼ਨ ਮੋਡ ‘ਚ ਹੈ। ਰਿਪੋਰਟਾਂ ਅਨੁਸਾਰ BCCI ਵੱਲੋਂ ਟੀਮ ਇੰਡੀਆ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾਵੇਗੀ। ਇਸ ਸਮੀਖਿਆ ਵਿੱਚ ਭਾਰਤੀ ਕੋਚਿੰਗ ਸਟਾਫ ਅਤੇ ਖਿਡਾਰੀ ਸ਼ਾਮਲ ਹੋਣਗੇ। ਟੀ-20 ਵਿਸ਼ਵ ਕੱਪ ਚੈਂਪੀਅਨ ਲਗਾਤਾਰ ਸੀਰੀਜ਼ ਹਾਰਿਆ ਹੈ, ਇਸ ਲਈ ਬੀਸੀਸੀਆਈ ਨੂੰ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
ਮੁੱਖ ਕੋਚ ਗੌਤਮ ਗੰਭੀਰ ਦੀ ਭੂਮਿਕਾ ਅਤੇ ਟੀਮ ਰਣਨੀਤੀ ਵੀ ਸਮੀਖਿਆ ਦਾ ਹਿੱਸਾ ਹੋਵੇਗੀ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਏਐਨਆਈ ਅਨੁਸਾਰ, ਸ਼੍ਰੇਅਸ ਅਈਅਰ ਦੀ ਕਪਤਾਨੀ ਵੀ ਜਾਂਚ ਦੇ ਘੇਰੇ ਵਿੱਚ ਹੋਵੇਗੀ। ਰਿਪੋਰਟ ਦੇ ਅਨੁਸਾਰ, ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਲਗਾਤਾਰ ਮਾੜੇ ਪ੍ਰਦਰਸ਼ਨ ਤੋਂ ਬਾਅਦ, ਬੋਰਡ ਇਹ ਸਮਝਣਾ ਚਾਹੁੰਦਾ ਹੈ ਕਿ ਰਣਨੀਤੀ ਅਤੇ ਟੀਮ ਚੋਣ ਵਿੱਚ ਕਮੀਆਂ ਕਿੱਥੇ ਰਹਿ ਗਈਆਂ ਕਿ ਟੀਮ ਲਗਾਤਾਰ ਦੋ ਸੀਰੀਜ਼ ਹਾਰ ਗਈ। ਫਿਲਹਾਲ ਅਜੇ ਕਿਸੇ ਦੇ ਵੀ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਪਰ ਹਰ ਇੱਕ ਖਿਡਾਰੀ, ਕੋਚ ਅਤੇ ਹੋਰ ਸਟਾਫ ਮੈਂਬਰਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਨਿਸ਼ਚਿਤ ਮੰਨੀ ਜਾ ਰਹੀ ਹੈ।
ਮੁੱਖ ਕੋਚ ਗੌਤਮ ਗੰਭੀਰ ਦਾ ਇਕਰਾਰਨਾਮਾ 2027 ਤੱਕ ਹੈ, ਪਰ ਬੀਸੀਸੀਆਈ ਸੂਤਰਾਂ ਅਨੁਸਾਰ ਟੀਮ ਦੇ ਹਾਲੀਆ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ‘ਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ, ਟੀਮ ਇੰਡੀਆ ਲਗਾਤਾਰ ਦੋ ਟੀ-20 ਸੀਰੀਜ਼ ਹਾਰ ਚੁੱਕੀ ਹੈ। ਭਾਰਤੀ ਟੀਮ ਨੂੰ ਪਹਿਲਾਂ ਆਇਰਲੈਂਡ ਨੇ 2-0 ਨਾਲ ਹਰਾਇਆ ਸੀ, ਅਤੇ ਹੁਣ ਇੰਗਲੈਂਡ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਦੂਜੇ ਪਾਸੇ, ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਦਾ ਫਾਰਮ ਵੀ ਟੀਮ ਇੰਡੀਆ ਲਈ ਸਿਰਦਰਦ ਬਣ ਗਿਆ ਹੈ। ਤਿਲਕ ਵਰਮਾ ਇਸ ਪੂਰੇ ਦੌਰੇ ਦੌਰਾਨ ਬੱਲੇਬਾਜ਼ੀ ਵਿੱਚ ਫਲਾਪ ਰਿਹਾ ਹੈ, ਜਿਸ ਵਿੱਚ ਆਇਰਲੈਂਡ ਸੀਰੀਜ਼ ਵੀ ਸ਼ਾਮਲ ਹੈ। ਸੰਜੂ ਸੈਮਸਨ ਨੂੰ ਟੀਮ ਤੋਂ ਬਾਹਰ ਕਰਨ ਲਈ ਟੀਮ ਪ੍ਰਬੰਧਨ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਭਵ ਸੂਰਿਆਵੰਸ਼ੀ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਉਸਦੀ ਜਗ੍ਹਾ ਲਿਆਂਦਾ ਗਿਆ ਸੀ, ਪਰ ਉਹ ਵੀ ਫਲਾਪ ਸਾਬਤ ਹੋਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























