ਨਵੀਂ ਦਿੱਲੀ, 24 ਮਈ – ਚੋਣ ਕਮਿਸ਼ਨ ਨੇ ਅੱਜ 542 ਸੀਟਾਂ ਉਤੇ ਗਿਣਤੀ ਮੁਕੰਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਅਨੁਸਾਰ ਕੁੱਲ 542 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਨੇ 303 ਅਤੇ ਕਾਂਗਰਸ ਪਾਰਟੀ ਨੇ 52 ਸੀਟਾਂ ਜਿੱਤੀਆਂ ਹਨ।
ਇਸ ਤੋਂ ਇਲਾਵਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ 22, ਬਹੁਜਨ ਸਮਾਜ ਪਾਰਟੀ ਨੂੰ 10, ਬੀਜੂ ਜਨਤਾ ਦਲ ਨੂੰ 12, ਡੀ.ਐੱਮ.ਕੇ ਨੂੰ 23, ਜਨਤਾ ਦਲ (ਯੂ), ਸ਼ਿਵਸੈਨਾ ਨੂੰ 18 ਸੀਟਾਂ ਮਿਲੀਆਂ।