ਰੀਤੂ ਨੂਰਾਂ ਤੇ ਮੰਗੀ ਖਾਨ ਮਾਮਲੇ ‘ਤੇ ਕੁੱਲੇ ਵਾਲੀ ਸਰਕਾਰ ਦਰਬਾਰ ਤੇ ਹੋਈ ਬੈਠਕ
ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ): ਦਰਬਾਰ ਕੁੱਲੇ ਵਾਲੀ ਸਰਕਾਰ ਦੇ ਗੱਦੀ ਨਸ਼ੀਨ ਸਾਈ ਸੋਮਨਾਥ ਸਿੱਧੂ ਬਾਰੇ ਬੀਤੇ ਦਿਨੀ ਬੋਲੇ ਗਏ ਅਪਸ਼ਬਦਾ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਜਿਸ ਵਿੱਚ ਰੀਤੂ ਨੂਰਾਂ ਤੇ ਮੰਗੀ ਖਾਨ ਵੱਲੋਂ ਇੱਕ ਪ੍ਰੋਗਰਾਮ ਦੇ ਦੌਰਾਨ ਕੁੱਲੇ ਵਾਲੀ ਸਰਕਾਰ ਦਰਬਾਰ ਦੇ ਗੱਦੀ ਨਸ਼ੀਨ ਸਾਈ ਸੋਮਨਾਥ ਸਿੱਧੂ ਖਿਲਾਫ ਕਾਫੀ ਅਪਸ਼ਬਦ ਬੋਲੇ ਗਏ ਸਨ। ਜਿਸ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਕੁੱਲੇ ਵਾਲੀ ਸਰਕਾਰ ਡੇਰੇ ਨਾਲ ਜੁੜੀ ਹੋਈ ਸੰਗਤ ਵਿੱਚ ਕਾਫੀ ਰੋਸ ਵੇਖਿਆ ਜਾ ਰਿਹਾ ਹੈ।
ਜਿੱਥੇ ਸੰਗਤ ਵੱਲੋਂ ਰੀਤੂ ਨੂਰਾ ਦੇ ਘਰ ਦੇ ਬਾਹਰ ਜਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਵੀ ਉਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ । ਇਸ ਸਾਰੇ ਮਸਲੇ ਨੂੰ ਲੈ ਕੇ ਜਿੱਥੇ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਕੁੱਲੇ ਵਾਲੀ ਸਰਕਾਰ ਦੇ ਦਰਬਾਰ ਤੇ ਪਹੁੰਚ ਕਰਕੇ ਕਈ ਮੀਟਿੰਗ ਕੀਤੀਆਂ ਗਈਆਂ ਹਨ ਅਤੇ ਰੀਤੂ ਨੂਰਾ ਅਤੇ ਮੰਗੀ ਖਾਨ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜਿਨਾਂ ਵੱਲੋਂ ਅਜੇ ਤੱਕ ਦਰਬਾਰ ਤੇ ਆ ਕੇ ਮਾਫੀ ਨਹੀਂ ਮੰਗੀ ਗਈ।
ਇਸ ਦੇ ਚਲਦਿਆਂ ਹੋਇਆਂ ਰੋਜ਼ਾਨਾ ਹੀ ਦਰਬਾਰ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ। ਸੰਗਤ ਵੱਲੋਂ ਵੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਮਾਫੀ ਨਾ ਮੰਗਣ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਹੈ।
ਬੀਤੇ ਕੱਲ੍ਹ ਬੁੱਧਵਾਰ ਨੂੰ ਵੀ ਕੁੱਲੇ ਵਾਲੀ ਸਰਕਾਰ ਦੇ ਦਰਬਾਰ ਤੇ ਇੱਕ ਬੈਠਕ ਰੱਖੀ ਗਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਦਰਬਾਰ ਦੇ ਗੱਦੀ ਨਸ਼ੀਨ ਸਾਈ ਸੋਮਨਾਥ ਸਿੱਧੂ ਗੱਦੀ ਨਸ਼ੀਨ ਕੁੱਲੇ ਵਾਲੀ ਸਰਕਾਰ, ਪ੍ਰੋਫੈਸਰ ਸਾਗਰ ਕਪੂਰਥਲਾ ਤੋਂ, ਜਸਵੀਰ ਸਾਈ ਪਾਸਲੇ ਵਾਲੀ ਸਰਕਾਰ, ਸਾਈ ਉਮਰੇ ਸ਼ਾਹ ਮੰਡਾਲੀ ਸ਼ਰੀਫ, ਰੁੜਕੇ ਦਰਬਾਰ ਤੋਂ ਸੇਵਾਦਾਰ ਸਾਈਂ ਜੀਤ ਸ਼ਾਹ, ਦਾਦੂਵਾਲ ਸਰਕਾਰ ਸਾਈ ਫੱਕਰ ਸ਼ਾਹ, ਸੇਖੂ ਬਾਬਾ ਜੀ ਖਰੜ ਵਾਲੇ, ਅਮਿਤ ਸ਼ਾਹ ਜਲੰਧਰ ਤੋਂ, ਸਾਈ ਮਧੂ ਜਲੰਧਰ ਤੋਂ, ਸ਼ੱਬੋ ਬੀਬੀ ਸਰਕਾਰ ਕਪੂਰਥਲਾ ਤੋਂ ਤੇ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ , ਸੰਤ ਸਮਾਜ ਦੇ ਆਗੂ, ਸਮਾਜਿਕ ਜਥੇਬੰਦੀਆਂ ਤੇ ਬਹੁਤ ਗਿਣਤੀ ਵਿੱਚ ਸੰਗਤ ਵੀ ਮੌਜੂਦ ਸੀ। ਸਾਰੇ ਆਗੂਆਂ ਵੱਲੋਂ ਰੀਤੂ ਨੂਰਾਂ ਤੇ ਮੰਗੀ ਖਾਨ ਨੂੰ ਸਾਰੇ ਪ੍ਰੋਗਰਾਮਾਂ ਤੋਂ ਬਾਈਕਾਟ ਕਰਨ ਦੀ ਗੱਲ ਵੀ ਆਖੀ ਗਈ
ਸੂਤਰਾਂ ਅਨੁਸਾਰ ਭਲਕੇ ਰੀਤੂ ਨੂਰਾ ਦਰਬਾਰ ਪਹੁੰਚ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਮੁਆਫੀ ਵੀ ਮੰਗੀ ਜਾ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























