PM Modi ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਤਿਆਰੀਆਂ ਤੇਜ਼
– ਸੁਰੱਖਿਆ ਏਜੰਸੀਆਂ ਅਲਰਟ ਤੇ
– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਦੌਰੇ ਲਈ ਤਿਆਰੀਆਂ ਜਾਰੀ
ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਦੇ ਪ੍ਰਸਤਾਵਿਤ ਦੌਰੇ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਸਮਾਗਮ ਲਈ ਟੈਂਟਾਂ, ਬੁਨਿਆਦੀ ਢਾਂਚੇ ਅਤੇ ਹੋਰ ਪ੍ਰਬੰਧਾਂ ਲਈ ₹2.02 ਕਰੋੜ ਦਾ ਈ-ਟੈਂਡਰ ਜਾਰੀ ਕੀਤਾ ਹੈ।
ਸੁਰੱਖਿਆ ਦੀ ਗੱਲ ਕਰੀਏ ਤਾਂ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਤੇ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕੈਂਪਸ ਵਿੱਚ 80 ਹਾਈ-ਰੈਜ਼ੋਲਿਊਸ਼ਨ ਆਈਪੀ ਡੋਮ ਅਤੇ ਬੁਲੇਟ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਨਿਰਵਿਘਨ ਬਿਜਲੀ ਸਪਲਾਈ ਲਈ 125 kVA ਅਤੇ 250 kVA ਸਮਰੱਥਾ ਦੇ ਸਾਈਲੈਂਟ ਜਨਰੇਟਰ ਲਗਾਏ ਜਾਣਗੇ। ਇਸ ਤੋਂ ਇਲਾਵਾ, 100 ਹਾਊਸਕੀਪਿੰਗ ਸਟਾਫ, 24 ਪੋਰਟੇਬਲ ਟਾਇਲਟ, ਤਿੰਨ VIP ਵਾਸ਼ਰੂਮ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਟੈਂਡਰ ਦੀ ਅਨੁਮਾਨਤ ਲਾਗਤ ₹229,915 ਹੈ। ਦਿਲਚਸਪੀ ਰੱਖਣ ਵਾਲੀਆਂ ਏਜੰਸੀਆਂ 8 ਜੁਲਾਈ ਨੂੰ ਸ਼ਾਮ 4 ਵਜੇ ਤੱਕ ਆਪਣੇ ਟੈਂਡਰ ਜਮ੍ਹਾਂ ਕਰਵਾ ਸਕਦੀਆਂ ਹਨ, ਜਦੋਂ ਕਿ ਤਕਨੀਕੀ ਬੋਲੀਆਂ ਉਸੇ ਦਿਨ ਸ਼ਾਮ 4:30 ਵਜੇ ਖੋਲ੍ਹੀਆਂ ਜਾਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























