Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ
ਜਲੰਧਰ, 9 ਜੁਲਾਈ (ਵਿਸ਼ਵ ਵਾਰਤਾ): ਜਲੰਧਰ ਵਿੱਚ ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਐਨਕਾਊਂਟਰ ਦੌਰਾਨ ਸ਼ੂਟਰ ਦੀ ਲੱਤ ‘ਚ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸ਼ੂਟਰ ਦੀ ਪਛਾਣ ਜੋਧ ਸਿੰਘ ਜੋਧਾ ਵਜੋਂ ਹੋਈ, ਜੋ ਕਿ ਸ਼ਾਹਕੋਟ ਖੇਤਰ ਦਾ ਰਹਿਣ ਵਾਲਾ ਹੈ।
ਇਹ ਸ਼ੂਟਰ ਗੈਂਗਸਟਰ ਲੱਕੀ ਪਟਿਆਲਾ ਗੈਂਗ ਨਾਲ ਜੁੜਿਆ ਹੋਇਆ ਹੈ। ਮੋਹਾਲੀ ਅਤੇ ਮੋਗਾ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਜਲੰਧਰ ਦੇ ਵਰਦਾਨ ਹਸਪਤਾਲ ‘ਤੇ ਫਾਇਰਿੰਗ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ, “ਸਾਡੇ ਕੋਲ ਖਾਸ ਜਾਣਕਾਰੀ ਸੀ, ਅਤੇ ਜਿਸ ਤਹਿਤ ਸੀਆਈਏ ਸਟਾਫ ਨੇ ਇੱਕ ਨਾਕਾ ਲਾਇਆ। ਜਦੋਂ ਪੁਲਿਸ ਟੀਮ ਨੇ ਉਸਨੂੰ ਨਾਕੇ ‘ਤੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਨੇ ਆਪਣੀ ਮੋਟਰਸਾਈਕਲ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਹੀ ਉਹ ਫਿਸਲ ਗਿਆ, ਜਦੋਂ ਪੁਲਿਸ ਟੀਮ ਉਸ ਦੇ ਨੇੜੇ ਜਾਣ ਲੱਗੀ ਤਾਂ ਉਸ ਨੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ‘ਚ ਇੱਕ ਗੋਲੀ ਸ਼ੂਟਰ ਦੀ ਲੱਤ ‘ਚ ਲੱਗੀ। ਜਿਸ ਤੋਂ ਬੈੱਡ ਉਸ ਨੂੰ ਇੱਕ ਐਂਬੂਲੈਂਸ ‘ਚ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਮਾਮਲੇ ‘ਚ ਅੱਗੇ ਕਾਰਵਾਈ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























