ਦੋਸ਼ੀ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਇਕ ਸੂਚੀਬੱਧ ਅੱਤਵਾਦੀ ਸੀ ਜਿਸ ਨੂੰ ਅਦਾਲਤ ਵਲੋਂ ਭਗੋੜਾ ਐਲਾਨ ਕੀਤਾ ਗਿਆ ਹੈ
ਪੰਜਾਬ ਵਿਚ ਅੱਤਵਾਦ ਦੇ ਸਮੇਂ 15 ਤੋਂ ਵੱਧ ਕੇਸਾਂ ਵਿਚ ਰਿਹਾ ਸੀ ਸ਼ਾਮਿਲ
ਜਲੰਧਰ, 24 ਮਾਰਚ – ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਅੱਜ ਖਾਲਿਸਤਾਨ ਕਮਾਂਡੋ ਫੋਰਸ (ਕੇ.ਸੀ.ਐਫ) ਨਾਲ ਸਬੰਧਤ ਇਕ ਕੱਟੜਪੰਥੀ ਨੂੰ ਗ੍ਰਿਫਤਾਰ ਕੀਤਾ
ਦੋਸ਼ੀ ਦੀ ਪਹਿਚਾਣ ਪਿੰਡ ਦੇ ਜਗਰਾਵਾਂ ਜਲੰਧਰ ਦੇ ਕੁਲਵੰਤ ਸਿੰਘ ਉਰਫ “ਕੰਤਾ ਵਲੈਤੀਆ” ਵਜੋਂ ਹੋਈ ਹੈ ਜਿਸ ਨੂੰ ਇੱਕ ਖੁਫੀਆ ਸੂਚਨਾ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ.
ਇੱਕ ਪ੍ਰੈਸ ਰਿਲੀਜ਼ ਵਿੱਚ, ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਹਰਕਮਲਪ੍ਰੀਤ ਸਿੰਘ ਖਖ ਨੇ ਦਸਿਆ ਕਿ ਅੱਤਵਾਦੀ ਸਮੇਂ ਦੌਰਾਨ ਮੁਲਜ਼ਮ ਸਰਗਰਮ ਰੂਪ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ ਸੀ ਅਤੇ ਉਸ ਸਮੇਂ ਦੌਰਾਨ ਉਸ ਤੇ 15 ਤੋਂ ਵੱਧ ਕੇਸ ਦਰਜ ਹੋਏ ਸਨ.
ਸ੍ਰੀ ਖਖ ਨੇ ਕਿਹਾ ਕਿ ਅੱਜ ਵਿੰਗ ਨੂੰ ਇਕ ਭਰੋਸੇਮੰਦ ਸੂਤਰ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਕੁਲਵੰਤ ਸਿੰਘ ਉਰਫ “ਕੰਤਾ ਵਲੈਤੀਆ”, ਜਿਸ ਨੂੰ ਅਦਾਲਤ ਵੱਲੋਂ ਭਗੋੜਾ ਐਲਾਨ ਕੀਤਾ ਗਿਆ ਹੈ ਅਤੇ ਪਿਛਲੇ ਕੁਛ ਸਮੇਂ ਤੋਂ ਲੁਕ ਛਿਪ ਕੇ ਰਹਿ ਰਿਹਾ ਹੈ ਇਸ ਸਮੇਂ ਆਪਣੇ ਪਿੰਡ ਵਿਚ ਮੌਜੂਦ ਹੈ ਜੇ ਢੁੱਕਵੀਂ ਛਾਪੇਮਾਰੀ ਦੀ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਕਾਬੂ ਆ ਸਕਦਾ ਹੈ.
ਏ.ਆਈ.ਜੀ ਨੇ ਕਿਹਾ ਕਿ ਓਹਨਾਂ ਨੇ ਇਸ ਜਾਣਕਾਰੀ ਨੂੰ ਅੰਮ੍ਰਿਤਸਰ ਪੁਲਿਸ ਕਮਿਸਨਰ ਜੀ ਨਾਲ ਸਾਂਝਾ ਕੀਤਾ ਅਤੇ ਕੁਲਵੰਤ ਸਿੰਘ ਕੰਤਾ ਨੂੰ ਗ੍ਰਿਫਤਾਰ ਕਰਨ ਲਈ ਕਾਊਂਟਰ ਇੰਟੈਲੀਜੈਂਟ ਜਲੰਧਰ ਅਤੇ CIA ਸਟਾਫ਼ ਕਮਿਸ਼ਨਰੇਟ ਅੰਮ੍ਰਿਤਸਰ ਦੀ ਸੰਯੁਕਤ ਟੀਮ ਬਣਾ ਕੇ ਮੁਲਜਮ ਨੂੰ ਗਿਰਫਤਾਰ ਕਰਨ ਲਈ ਭੇਜਿਆ
“ਸੰਯੁਕਤ ਪੁਲਿਸ ਟੀਮ ਨੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਛਾਪੇਮਾਰੀ ਕੀਤੀ ਅਤੇ ਮੁਲਜਮ ਨੂੰ ਉਸਦੇ ਪਿੰਡ ਜਗਰਾਵਾਂ ਤੋਂ ਗ੍ਰਿਫਤਾਰ ਕਰ ਲਿਆ”.
ਗ੍ਰਿਫਤਾਰ ਕੀਤੇ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਖਾਲਿਸਤਾਨ ਕਮਾਂਡੋ ਫੋਰਸ (ਕੇ.ਸੀ.ਐਫ) ਦੇ ਅੱਤਵਾਦੀਆਂ ਬਲਵਿੰਦਰ ਸਿੰਘ ਅਤੇ ਮਨਕ ਰਾਏ ਦਾ ਨਜ਼ਦੀਕੀ ਸਾਥੀ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਉਸ ਨੇ ਕੱਟੜਵਾਦੀ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ. ਸਾਲ 1988-89 ਵਿਚ ਉਹ ਇੰਗਲੈਂਡ ਚਲਿਆ ਗਿਆ ਸੀ ਅਤੇ ਸਾਲ 2011 ਵਿਚ ਭਾਰਤ ਵਾਪਸ ਆ ਗਿਆ.
ਏਆਈਜੀ ਖਖ ਨੇ ਅੱਗੇ ਕਿਹਾ ਕਿ ਕੁਲਵੰਤ ਸਿੰਘ ਉਰਫ ਕੰਤਾ ਨੂੰ ਵਧੀਕ ਸ਼ੈਸ਼ਨ ਜਜ ਅੰਮ੍ਰਿਤਸਰ ਸ੍ਰੀ ਵਿਨੋਦ ਕੁਮਾਰ ਗੋਇਲ, ਜੀ ਦੀ ਅਦਾਲਤ ਵਲੋਂ ਮਿਤੀ 31/08/17 ਨੂੰ ਕੇਸ ਐਫ ਆਈ ਆਰ ਨੰਬਰ 260, ਥਾਣਾ ਛੇਹਰਟਾ ਅਮ੍ਰਿਤਸਰ ਵਿਚ ਭਗੋੜਾ ਕਰਾਰ ਦਿਤਾ ਸੀ
ਸ੍ਰੀ ਖਖ ਨੇ ਕਿਹਾ ਕਿ ਹੋਰ ਪੁੱਛਗਿੱਛ ਲਈ ਪੁਲਿਸ ਟੀਮ ਵਲੋਂ ਕੁਲਵੰਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀਆਂ ਮੌਜੂਦਾ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇਗੀ.