ਚੰਡੀਗੜ੍ਹ, 24 ਮਈ – ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ 1 ਲੱਖ 54 ਹਜਾਰ ਵੋਟਰਾਂ ਨੂੰ ਕੋਈ ਵੀ ਨੇਤਾ ਪਸੰਦ ਨਹੀਂ ਸੀ। ਇਸ ਲਈ ਉਹਨਾਂ ਨੇ ‘ਨੋਟਾ’ ਬਟਨ ਦੀ ਵਰਤੋਂ ਕੀਤੀ।
ਦੱਸਣਯੋਗ ਹੈ ਕਿ ਨੋਟਾ ਦਾ ਅਰਥ ਹੁੰਦਾ ਹੈ None of the Above । ਭਾਵ ਵੋਟਰ ਨੂੰ ਵੋਟਿੰਗ ਮਸ਼ੀਨ ਵਿਚ ਉਪਰੋਕਤ ਕੋਈ ਵੀ ਨੇਤਾ ਪਸੰਦ ਨਹੀਂ ਹੈ। ਇਹ ਬਟਨ ਵੋਟਿੰਗ ਮਸ਼ੀਨ ਦੇ ਸਭ ਤੋਂ ਹੇਠਾਂ ਲੱਗਾ ਹੁੰਦਾ ਹੈ।
ਅੰਮ੍ਰਿਤਸਰ ਵਿਚ 8763, ਆਨੰਦਪੁਰ ਸਾਹਿਬ ਵਿਖੇ 17135, ਬਠਿੰਡਾ ਵਿਚ 13323, ਫਿਰੋਜ਼ਪੁਰ ਵਿਚ 14891, ਲੁਧਿਆਣਾ ਵਿਚ 10538, ਪਟਿਆਲਾ ਵਿਚ 11110 ਅਤੇ ਸੰਗਰੂਰ ਵਿਚ 6490 ਵੋਟਰਾਂ ਵਲੋਂ ਨੋਟਾ ਬਟਨ ਦੀ ਵਰਤੋਂ ਕੀਤੀ ਗਈ।