ਨਵੀਂ ਦਿੱਲੀ, 24 ਮਈ – ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਅੱਜ ਪਾਰਟੀ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਤੋਂ ਆਸ਼ਿਰਵਾਦ ਲਿਆ। ਨਰਿੰਦਰ ਮੋਦੀ ਦੇ ਨਾਲ ਪਾਰਟੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਵੀ ਮੌਜੂਦ ਸਨ।
ਨਰਿੰਦਰ ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੇ ਘਰ ਜਾ ਕੇ ਉਹਨਾਂ ਕੋਲੋਂ ਆਸ਼ਿਰਵਾਦ ਲਿਆ। ਨਰਿੰਦਰ ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ ਦੇ ਪੈਰ ਛੂਹ ਕੇ ਉਹਨਾਂ ਕੋਲੋਂ ਆਸ਼ਿਰਵਾਦ ਲਿਆ।