ਭਾਰਤ – ਇੰਗਲੈਂਡ ਵਿਚਾਲੇ T-20 ਸੀਰੀਜ਼ ਦਾ ਤੀਜਾ ਮੁਕਾਬਲਾ: ਭਾਰਤ ਨੇ ਜਿੱਤਿਆ Toss
– ਜਾਣੋ ਕਪਤਾਨ ਸ਼੍ਰੇਅਸ ਅਈਅਰ ਨੇ ਲਿਆ ਕੀ ਫੈਸਲਾ
ਨਵੀ ਦਿੱਲੀ, 7 ਜੁਲਾਈ 2026 (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਟ੍ਰੈਂਟ ਬ੍ਰਿਜ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਹੈ।
ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਟੀਮ ਪੂਰੇ ਆਤਮਵਿਸ਼ਵਾਸ ਨਾਲ ਮੈਦਾਨ ਵਿੱਚ ਉਤਰੇਗੀ। ਅਈਅਰ ਨੇ ਦੱਸਿਆ ਕਿ ਰਵੀ ਬਿਸ਼ਨੋਈ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਪਲੇਇੰਗ-11 ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਇੰਗਲੈਂਡ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ ਸੀ, ਜਦਕਿ ਦੂਜੇ ਮੈਚ ਵਿੱਚ ਇੰਗਲੈਂਡ ਨੇ 191 ਦੌੜਾਂ ਦਾ ਟਾਰਗੇਟ 4 ਵਿਕਟਾਂ ਗੁਆ ਕੇ ਹਾਸਲ ਕਰਕੇ ਬੜ੍ਹਤ ਬਣਾਈ ਸੀ। ਹੁਣ ਭਾਰਤ ਕੋਲ ਵਾਪਸੀ ਲਈ ਸਿਰਫ਼ ਤਿੰਨ ਮੁਕਾਬਲੇ ਬਚੇ ਹਨ ਅਤੇ ਜੇਕਰ ਸੀਰੀਜ਼ ਵਿੱਚ ਬਣੇ ਰਹਿਣਾ ਹੈ ਤਾਂ ਅੱਜ ਖੇਡਿਆ ਜਾਣ ਵਾਲਾ ਤੀਜਾ ਟੀ-20 ਮੈਚ ਹਰ ਹਾਲ ਵਿੱਚ ਜਿੱਤਣਾ ਹੋਵੇਗਾ।
ਇੰਗਲੈਂਡ– ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕਰਨ, ਵਿਲ ਜੈਕਸ, ਲਿਆਮ ਡਾਸਨ, ਆਦਿਲ ਰਸ਼ੀਦ, ਜੋਫਰਾ ਆਰਚਰ, ਜੋਸ਼ ਟੰਗ।
ਭਾਰਤ– ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਵਰੁਣ ਚੱਕਰਵਰਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























