ਨਵੀਂ ਦਿੱਲੀ, 22 ਮਈ : ਲੋਕ ਸਭਾ ਚੋਣਾਂ 2019 ਦੇ ਨਤੀਜੇ ਕੱਲ੍ਹ 23 ਮਈ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦੇ ਨਤੀਜਿਆਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਚੋਣਾਂ ਦੇ ਨਤੀਜੇ ਸਾਡੀ ਵੈਬਸਾਈਟ www.wishavwarta.in ਉਤੇ ਨਾਲ-ਨਾਲ ਦਰਸ਼ਕਾਂ ਤੱਕ ਪਹੁੰਚਾਏ ਜਾਣਗੇ। ਤੁਸੀਂ ਸਾਡੀ ਵੈਬਸਾਈਟ ਉਤੇ ਇੱਕ ਕਲਿੱਕ ਦੁਆਰਾ ਚੋਣ ਨਤੀਜੇ ਜਾਣ ਸਕਦੇ ਹੋ।
ਚੋਣ ਨਤੀਜਿਆਂ ਤੋਂ ਬਾਅਦ ਸਥਿਤੀ ਹੋਵੇਗੀ ਸਾਫ
ਦੇਸ਼ ਵਿਚ 7 ਪੜਾਵਾਂ ਵਿਚ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੌਰਾਨ ਵੱਖ-ਵੱਖ ਟੀਵੀ ਚੈਨਲਾਂ ਵਲੋਂ ਜਾਰੀ ਐਗਜ਼ਿਟ ਪੋਲ ਅਨੁਸਾਰ ਦੇਸ਼ ਵਿਚ ਮੁੜ ਤੋਂ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ, ਪਰ ਕੇਂਦਰ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਸਾਫ ਹੋ ਸਕੇਗਾ।
ਪੰਜਾਬ ਦੀਆਂ 13 ਸੀਟਾਂ ਉਤੇ ਹੋਇਆ ਸੀ ਮਤਦਾਨ
ਲੋਕ ਸਭਾ ਚੋਣਾਂ 2019 ਲਈ ਪੰਜਾਬ ਵਿਚ 13 ਸੀਟਾਂ ਉਤੇ ਮਤਦਾਨ ਹੋਇਆ ਸੀ। ਕੁਝ ਸੀਟਾਂ ਉਤੇ ਸਥਿਤੀ ਸਾਫ ਹੈ, ਪਰ ਕੁਝ ਸੀਟਾਂ ਉਤੇ ਕਾਂਟੇ ਦੀ ਟੱਕਰ ਬਣੀ ਹੋਈ ਹੈ। ਵੱਖ-ਵੱਖ ਸਿਆਸਤਦਾਨਾਂ ਦੀ ਜਿਥੇ ਦਿਲਾਂ ਦੀ ਧੜਕਣ ਵਧਣੀ ਸ਼ੁਰੂ ਹੋ ਗਈ ਹੈ, ਉਤੇ ਲੋਕਾੰ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਪੰਜਾਬ ਵਿਚ 278 ਉਮੀਦਵਾਰ ਚੋਣ ਮੈਦਾਨ ਵਿਚ ਹਨ।