ਮਾਨਸਾ, 20 ਮਈ – ਅਨਪੜ੍ਹਤਾ ਦਾ ਪੱਧਰ ਸਭ ਤੋਂ ਨੀਵਾਂ ਹੋਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਨੇ ਪੰਜਾਬ ਵਿਚ ਸਭ ਤੋਂ ਉਚੀ ਰਾਜਸੀ ਚੇਤਨਤਾ ਦਾ ਸਬੂਤ ਦਿੱਤਾ ਹੈ। ਇਨ੍ਹਾਂ ਪਿੰਡਾਂ ਨੇ ਵੋਟ ਇਤਿਹਾਸ ਦਾ ਇਸ ਵਾਰ ਸਾਰਾ ਪਿਛਲਾ ਰਿਕਾਰਡ ਹੀ ਤੋੜ ਦਿੱਤਾ ਹੈ। ਦਰਜਨਾਂ ਪਿੰਡਾਂ ਵਿਚ 85 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਲੋਕ ਸਭਾ ਚੋਣਾਂ ਵਿਚ ਇਹ ਇਕ ਵੱਡਾ ਰਿਕਾਰਡ ਮੰਨਿਆ ਗਿਆ ਹੈ, ਹਾਲਾਂਕਿ ਵਿਧਾਨ ਸਭਾ ਚੋਣਾਂ ਵੇਲੇ ਕਈ ਪਿੰਡਾਂ ਵਿਚ 90 ਪ੍ਰਤੀਸ਼ਤ ਤੋਂ ਉਤੇ ਵੋਟਾਂ ਭੁਗਤ ਜਾਂਦੀਆਂ ਰਹੀਆਂ ਹਨ।
ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਪਿੰਡ ਮੌਜੋ ਕਲਾਂ ਵਿਚ 90 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ, ਖਹਿਰਾ ਖੁਰਦ 85.2, ਖਿੱਲਣ 85.3 ਵੋਟਾਂ ਭੁਗਤੀਆਂ ਹਨ। ਸਰਦੂਲਗੜ੍ਹ ਦੇ ਐਸ.ਡੀ.ਐਮ. ਲਤੀਫ ਅਹਿਮਦ ਤੋਂ ਪਤਾ ਲੱਗਿਆ ਹੈ ਕਿ ਪਿੰਡ ਚਚੋਹਰ ਵਿਚ 91.1 ਪ੍ਰਤੀਸ਼ਤ, ਕਾਹਨੇਵਾਲਾ ਵਿਚ 90.33, ਜਗਤਗੜ੍ਹ ਬਾਂਦਰਾਂ 90.41, ਟਿੱਬੀ ਹਰੀ ਸਿੰਘ 85.2 ਵੋਟਾਂ ਦਾ ਭੁਗਤਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਬੁਢਲਾਡਾ ਹਲਕੇ ਦੇ ਪਿੰਡ ਬੋੜਾਵਾਲ ਵਿਚ 85.1 ਅਤੇ ਗੁਰਨੇ ਖੁਰਦ ਵਿਚ 80 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ, ਜਦੋਂ ਕਿ ਅੰਡਿਆਂਵਾਲੀ, ਸਿਰਸੀਵਾਲਾ, ਲੱਖੀਵਾਲਾ, ਜਲਵੇੜਾ, ਬੁਰਜ ਝੱਬਰ, ਬੁਰਜ ਢਿੱਲਵਾਂ ਪਿੰਡਾਂ ਵਿਚ 83 ਪ੍ਰਤੀਸ਼ਤ ਤੋਂ ਵੱਧ ਵੋਟਾਂ ਭੁਗਤੀਆਂ ਹਨ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...