ਚੰਡੀਗੜ, 19 ਮਈ (ਵਿਸ਼ਵ ਵਾਰਤਾ)– ਲੋਕ ਸਭਾ ਚੋਣਾਂ 2019 ਦਾ ਅੱਜ ਆਖਰੀ ਅਤੇ ਸੱਤਵਾਂ ਪੜਾਅ ਮੁਕੰਮਲ ਹੋ ਗਿਆ। ਇਹਨਾਂ ਚੋਣਾਂ ਵਿਚ ਜਿਥੇ ਮਹਿਲਾਵਾਂ, ਪੁਰਸ਼ਾਂ ਤੇ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ, ਉਥੇ ਨੌਜਵਾਨਾਂ ਨੇ ਵੀ ਇਹਨਾਂ ਚੋਣਾਂ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ।
ਇਸ ਦੌਰਾਨ ਯੂ.ਟੀ ਚੰਡੀਗੜ੍ਹ ਦੇ ਸਾਰੰਗਪੁਰ ਵਿਖੇ ਚੇਤਨ ਸ਼ਰਮਾ ਨੇ ਆਪਣੀ ਭੈਣ ਸ਼ੈਰੀ ਸ਼ਰਮਾ ਨਾਲ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਵਾਰੀ ਵੋਟਰਾਂ ਦੀ ਗਿਣਤੀ 2,07,81,211 ਸੀ, ਇਨਾਂ ਵਿੱਚ 3,94,780 ਵੋਟਰ ਨਵੇਂ ਜੁੜੇ। ਜਿਹੜੇ ਵੋਟਰਾਂ ਦੀ ਨਵੀਂ ਵੋਟ ਬਣੀ, ਉਹਨਾਂ ਨੇ ਕਾਫੀ ਉਤਸ਼ਾਹ ਨਾਲ ਆਪਣੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕੀਤਾ। ਇਹਨਾਂ ਨੌਜਵਾਨਾਂ ਨੇ ਵੋਟ ਪਾ ਕੇ ਆਪਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ।