ਮੁੰਬਈ ‘ਚ ਵੱਡੀ ਸਾਜ਼ਿਸ਼ ਨਾਕਾਮ! 14,900 ਜ਼ਹਿਰੀਲੇ ਕੈਪਸੂਲਾਂ ਸਣੇ ਮੁਲਜ਼ਮ ਗ੍ਰਿਫ਼ਤਾਰ
ਮੁੰਬਈ, 27 ਜੂਨ 2026 (ਵਿਸ਼ਵ ਵਾਰਤਾ): ਮਹਾਰਾਸ਼ਟਰ ਵਿੱਚ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਮੁੰਬਈ ਵਿੱਚ ਵੱਡੀ ਮਾਤਰਾ ‘ਚ ਜ਼ਹਿਰੀਲੇ ਕੈਪਸੂਲ ਜ਼ਬਤ ਕੀਤੇ ਗਏ ਹਨ। ਪੁਲਿਸ ਮੁਤਾਬਕ ਚੂਹੇ ਮਾਰਨ ਵਾਲੀ ਦਵਾਈ ਦੇ ਕੈਪਸੂਲ ਵੰਡਦੇ ਹੋਏ ਇੱਕ ਵਿਅਕਤੀ ਨੂੰ ਫੜਿਆ ਗਿਆ ਹੈ ਜਿਸ ਕੋਲੋਂ 14 ਹਜ਼ਾਰ ਤੋਂ ਵੱਧ ਕੈਪਸੂਲ ਜ਼ਬਤ ਕੀਤੇ ਗਏ ਹਨ।
ਮਾਮਲਾ ਮੁੰਬਈ ਦੇ ਜੇਜੇ (JJ) ਅਤੇ ਭਾਇਖਲਾ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਹੱਰਮ ਦੇ ਜਲੂਸ ਦੌਰਾਨ ਮੁਲਜ਼ਮ ਨੇ ਕਈ ਲੋਕਾਂ ਨੂੰ ਇਹ ਕੈਪਸੂਲ ਦਿੱਤੇ ਸਨ। ਇਹਨਾਂ ਵਿੱਚੋਂ ਇੱਕ ਸ਼ਖਸ ਦੇ ਪੇਟ ਵਿੱਚ ਦਰਦ ਅਤੇ ਉਲਟੀਆਂ ਹੋਣ ਲੱਗੀਆਂ। ਇਸ ਤੋਂ ਬਾਅਦ ਲੋਕਾਂ ਨੂੰ ਕੁਝ ਸ਼ੱਕ ਹੋਇਆ ਤਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ।
ਪੁਲਿਸ ਨੇ ਮੁਲਜ਼ਮ ਨੂੰ 14,900 ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਹਰੇਕ ਕੈਪਸੂਲ ਵਿੱਚ ਕਰੀਬ ਇੱਕ ਗ੍ਰਾਮ ਜ਼ਹਿਰ ਭਰਿਆ ਹੋਇਆ ਸੀ। ਇਸ ਦੇ ਲਈ ਉਸ ਨੇ 50 ਕਿੱਲੋ ਜ਼ਿੰਕ ਫਾਸਫਾਈਡ ਮੰਗਵਾਇਆ ਸੀ। ਮੁਲਜ਼ਮ ਕਰੀਬ 30 ਹਜ਼ਾਰ ਜ਼ਹਿਰੀਲੇ ਕੈਪਸੂਲ ਬਣਾਉਣ ਦੀ ਤਿਆਰੀ ਵਿੱਚ ਸੀ। ਜ਼ਿੰਕ ਫਾਸਫਾਈਡ ਦੀ ਵਰਤੋਂ ਚੂਹੇ ਮਾਰਨ ਵਾਲੀ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























