India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ
– ਭਾਰਤ ਨੂੰ ਹਰਾ ਕੇ ਸੀਰੀਜ਼ ‘ਚ ਬਣਾਈ ਬੜ੍ਹਤ
ਨਵੀ ਦਿੱਲੀ, 26 ਜੂਨ 2026 (ਵਿਸ਼ਵ ਵਾਰਤਾ): ਭਾਰਤ ਅਤੇ ਆਇਰਲੈਂਡ ਵਿਚਾਲੇ ਦੋ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ੁੱਕਰਵਾਰ ਨੂੰ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਬੇਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿੱਚ ਹੋਇਆ। ਮੁਕਾਬਲੇ ਵਿੱਚ ਆਇਰਲੈਂਡ ਨੇ ਭਾਰਤੀ ਟੀਮ ਨੂੰ 34 ਦੌੜਾਂ ਨਾਲ ਹਰਾ ਦਿੱਤਾ।
ਇਸ ਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਇਰਲੈਂਡ ਨੇ ਭਾਰਤ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ 18.5 ਓਵਰਾਂ ਵਿੱਚ 148 ਦੌੜਾਂ ‘ਤੇ ਹੀ ਢੇਰ ਹੋ ਗਈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਖ਼ਿਲਾਫ਼ ਆਇਰਲੈਂਡ ਦੀ ਇਹ ਪਹਿਲੀ ਜਿੱਤ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਆਇਰਲੈਂਡ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੇ ਕਪਤਾਨ ਲੋਰਕਨ ਟਕਰ ਅਤੇ ਗੈਰੇਥ ਡੇਲਾਨੀ ਨੇ ਬੱਲੇ ਨਾਲ ਅਹਿਮ ਭੂਮਿਕਾ ਨਿਭਾਈ, ਜਦੋਂ ਕਿ ਦੂਜੇ ਪਾਸੇ ਟੀਮ ਇੰਡੀਆ ਵੱਲੋਂ ਗੇਂਦਬਾਜ਼ੀ ਵਿੱਚ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਰਸ਼ਿਤ ਰਾਣਾ ਦਾ ਕਮਾਲ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਕੁੱਲ ਤਿੰਨ ਵਿਕਟਾਂ ਹਾਸਲ ਕੀਤੀਆਂ।ਟਕਰ 36 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਆਊਟ ਹੋਏ। ਟਕਰ ਤੋਂ ਬਾਅਦ ਜਾਰਜ ਡੌਕਰੇਲ ਅਤੇ ਡੇਲਾਨੀ ਨੇ 16 ਗੇਂਦਾਂ ‘ਤੇ 49 ਦੌੜਾਂ ਜੋੜੀਆਂ। ਡੇਲਾਨੀ 49 ਦੌੜਾਂ ਬਣਾ ਕੇ ਆਊਟ ਹੋਏ।
ਭਾਰਤ:
ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਸੂਰਿਆਂਸ਼ ਸ਼ੈਡਗੇ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਵੈਭਵ ਸੂਰਿਆਵੰਸ਼ੀ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ।
ਆਇਰਲੈਂਡ:
ਟਿਮ ਟੈਕਟਰ, ਰੌਸ ਅਡਾਇਰ, ਹੈਰੀ ਟੈਕਟਰ, ਲੋਰਕਨ ਟਕਰ (ਵਿਕਟਕੀਪਰ/ਕਪਤਾਨ), ਗੈਰੇਥ ਡੇਲਾਨੀ, ਸਟੀਫਨ ਡੋਹੇਨੀ, ਜਾਰਜ ਡੌਕਰੇਲ, ਬੈਂਜਾਮਿਨ ਕੈਲਿਟਜ਼, ਮੈਥਿਊ ਹੰਫਰੀਜ਼, ਰੂਬੇਨ ਵਿਲਸਨ, ਗੈਵਿਨ ਹੋਏ, ਜੈ ਮੂੰਦਰਾ, ਲਿਆਮ ਮੈਕਾਰਥੀ, ਮੈਥਿਊ ਹਾਲਾਰਡ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























