ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!
ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ): ਰਸ਼ਪਾਲ ਸਿੰਘ ਨਹਾਰ ਜ਼ਿਲ੍ਹਾ ਪ੍ਰਧਾਨ, ਰਮੇਸ਼ ਸਿੰਘ ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ, ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਆਲ ਇੰਡੀਆ ਰੰਗਰੇਟਾ ਦਲ ਦੀ ਨੀਹ ਰੱਖਣ ਵਾਲਿਆ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਰਿਹਾ ਹੈ ਤੇ ਤਨ ਮਨ ਨਾਲ ਕਾਂਗਰਸ ਪਾਰਟੀ ਦਾ ਸਿਪਾਹੀ ਬਣ ਕੇ ਕੰਮ ਕਰ ਰਿਹਾ ਹੈ।
ਹੁਣ ਆਲ ਇੰਡੀਆ ਰੰਗਰੇਟਾ ਦਲ ਜੇ ਸਮੁੱਚੇ ਮੈਂਬਰ ਸਾਹਿਬਾਨ, ਜਿਸ ਵਿੱਚ ਗਰੀਬ , ਮਜ਼ਦੂਰ,ਕਿਸਾਨ ਦੁਕਾਨਦਾਰ, ਵਪਾਰੀ ਵਰਗ ਚਾਹੁੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਤੇ ਕੰਮ ਕਰਨ ਦਾ ਮੌਕਾ ਦੇਣਾ ਚਾਹੁੰਦੇ ਹਨ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਜਗਮੀਤ ਜੋਤੀ ਸੈਕਟਰੀ ਬਾਬਾ ਕਰਨੈਲ ਸਿੰਘ ਪ੍ਰਧਾਨ ਐਫ ਸੀ ਆਈ ,ਅਮਰਜੀਤ ਸਿੰਘ ਰਾਜਾ ,ਸੂਬਾ ਸਿੰਘ ਕੋਟ ਸੁਖੀਆ ,ਪ੍ਰਿਤਪਾਲ ਸਿੰਘ ,ਜਲੋਰ ਸਿੰਘ ਸਿਰਸੜੀ ਲਵਪ੍ਰੀਤ ਸਿੰਘ ਮਠਾੜੂ ਆਦਿ ਮੌਜੂਦ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























