Punjab: ਦੋਸਤ ਨੇ ਹੀ ਕੀਤਾ ਆਪਣੇ ਦੋਸਤ ਦਾ ਕਤਲ
ਜਲੰਧਰ, 26 ਜੂਨ (ਵਿਸ਼ਵ ਵਾਰਤਾ) – ਜਲੰਧਰ ਵਿੱਚ ਇੱਕ ਦੋਸਤ ਵੱਲੋਂ ਹੀ ਆਪਣੇ ਦੋਸਤ ਦਾ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਨੋਨੀ (31) ਵਜੋਂ ਹੋਈ ਹੈ, ਜੋ ਜਲੰਧਰ ਦੇ ਮੁਹੱਲਾ ਨੰਬਰ 15 ਦਾ ਰਹਿਣ ਵਾਲਾ ਸੀ, ਜੋ ਪਾਰਟ-ਟਾਈਮ ਡੀਜੇ ਵਜੋਂ ਕੰਮ ਕਰਦਾ ਸੀ।
ਕਤਲ ਤੋਂ ਬਾਅਦ ਦੋਸਤ ਆਪਣੇ ਦੋਸਤ ਦੀ ਲਾਸ਼ ਨੂੰ ਕੂੜੇ ਦੇ ਡੰਪ ਵਿੱਚ ਦੱਬ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰਨ ਲਈ, ਉਸਨੇ ਆਪਣੇ ਦੋਸਤ ਦੇ ਮੋਬਾਈਲ ਫੋਨ ਅਤੇ ਬਾਈਕ ਨੂੰ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਹੁਣ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਬਰਾਮਦ ਕਰ ਲਈ ਹੈ। ਗੁਰਪ੍ਰੀਤ ਦੇ ਲਾਪਤਾ ਹੋਣ ਤੋਂ ਬਾਅਦ, ਉਸਦੇ ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਦੌਰਾਨ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਮਾਮਲੇ ਨੂੰ ਆਪਣੀ ਸੂਝਬੂਝ ਦੇ ਨਾਲ ਹੱਲ ਕਰ ਲਿਆ।
ਦੱਸ ਦਈਏ ਕਿ ਮੁਲਜ਼ਮ ਰਵੀ ਕੂੜੇ ਦੇ ਡੰਪ ‘ਤੇ ਕੰਮ ਕਰਦਾ ਸੀ। ਗੁਰਪ੍ਰੀਤ ਸਿੰਘ ਉਸ ਨੂੰ ਉੱਥੇ ਮਿਲਣ ਗਿਆ ਸੀ, ਜਦੋਂ ਪੁਲਿਸ ਨੇ ਇੱਕ ਸੀਸੀਟੀਵੀ ਫੁਟੇਜ ਵਿੱਚ ਦੇਖੀ ਤਾਂ ਗੁਰਪ੍ਰੀਤ ਸਿੰਘ ਨੂੰ ਕੂੜੇ ਦੇ ਡੰਪ ਵਿੱਚ ਦਾਖਲ ਹੁੰਦੇ ਦੇਖਿਆ ਗਿਆ, ਪਰ ਉਹ ਬਾਹਰ ਆਉਂਦਾ ਨਹੀਂ ਦੇਖਿਆ ਗਿਆ। ਪੁੱਛਗਿੱਛ ਦੌਰਾਨ, ਰਵੀ ਨੇ ਕਤਲ ਦਾ ਕਬੂਲਨਾਮਾ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਕਤਲ ਵਾਲੀ ਰਾਤ ਦੋਵੇਂ ਦੋਸਤ ਇਕੱਠੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਰਵੀ ਨੇ ਗੁਰਪ੍ਰੀਤ ਦੀ ਹੱਤਿਆ ਕਰ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























