ਵਿਦੇਸ਼ ਜਾਣ ਵਾਲਿਆਂ ਨੂੰ ਵੱਡਾ ਝਟਕਾ! ਨਵਾਂ ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ
– ਜਾਣੋ ਜੇਬ ‘ਤੇ ਪਵੇਗਾ ਕਿੰਨਾ ਵਾਧੂ ਬੋਝ?
ਨਵੀ ਦਿੱਲੀ, 25 ਜੂਨ 2026 (ਵਿਸ਼ਵ ਵਾਰਤਾ): ਪਾਸਪੋਰਟ ਬਣਵਾਉਣ ਬਾਰੇ ਸੋਚ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਜਿਸ ਦਾ ਨਾਲ ਲੋਕਾਂ ਦੀ ਜੇਬ ‘ਤੇ ਹੁਣ ਵਾਧੂ ਬੋਝ ਪੈਣ ਵਾਲਾ ਹੈ। ਕੇਂਦਰ ਸਰਕਾਰ ਨੇ ਨਵਾਂ ਪਾਸਪੋਰਟ ਬਣਵਾਉਣ ਦੀ ਫੀਸ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ‘ਪਾਸਪੋਰਟ (ਸੋਧ) ਨਿਯਮ, 2026’ ਦੇ ਤਹਿਤ ਨਵੀਆਂ ਦਰਾਂ 1 ਜੁਲਾਈ, 2026 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਜਾਣਗੀਆਂ।
ਨਵੇਂ ਨਿਯਮਾਂ ਅਨੁਸਾਰ, 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਪਾਸਪੋਰਟ ਸੇਵਾਵਾਂ ਦੀਆਂ ਦਰਾਂ ਵਿੱਚ ਸਿੱਧੇ ਤੌਰ ‘ਤੇ ਬਦਲਾਅ ਕੀਤਾ ਗਿਆ ਹੈ। 36-ਪੇਜ ਦੇ ਪਾਸਪੋਰਟ ਲਈ ਜਿਥੇ 1,500 ਰੁਪਏ ਦੇਣੇ ਪੈਂਦੇ ਸਨ, ਪਰ ਹੁਣ ਨਾਰਮਲ ਫੀਸ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਉੱਥੇ ਹੀ, ਜੇਕਰ ਤੁਸੀਂ ਇਸ ਨੂੰ ‘ਤਤਕਾਲ’ ਸੇਵਾ ਦੇ ਤਹਿਤ ਬਣਵਾਉਂਦੇ ਹੋ, ਤਾਂ ਤੁਹਾਨੂੰ ਕੁੱਲ 5,000 ਰੁਪਏ ਚੁਕਾਉਣੇ ਪੈਣਗੇ।
ਇਸ ਤੋਂ ਇਲਾਵਾ ਜੋ ਲੋਕ ਜ਼ਿਆਦਾ ਸਫ਼ਰ ਕਰਦੇ ਹਨ ਅਤੇ 60 ਪੇਜ ਦਾ ਜੰਬੋ ਪਾਸਪੋਰਟ ਬਣਵਾਉਂਦੇ ਹਨ, ਉਨ੍ਹਾਂ ਨੂੰ ਹੁਣ 2,000 ਰੁਪਏ ਦੀ ਬਜਾਏ 3,500 ਰੁਪਏ ਦੇਣੇ ਹੋਣਗੇ। ਇਸ ਦੀ ਤਤਕਾਲ ਫੀਸ 6,000 ਰੁਪਏ ਤੈਅ ਕੀਤੀ ਗਈ ਹੈ।
ਬੱਚਿਆਂ ਦੇ ਪਾਸਪੋਰਟ ਦੀ ਫੀਸ ਵੀ ਵਧਾ ਦਿੱਤੀ ਗਈ ਹੈ। 18 ਸਾਲ ਤੋਂ ਘੱਟ ਉਮਰ ਦੇ ਬਿਨੈਕਾਰਾਂ ਲਈ ਨਵਾਂ 36-ਪੇਜ ਦਾ ਪਾਸਪੋਰਟ ਬਣਵਾਉਣ ਦੀ ਫੀਸ 1,000 ਰੁਪਏ ਤੋਂ ਵਧਾ ਕੇ 1,750 ਰੁਪਏ ਕਰ ਦਿੱਤੀ ਗਈ ਹੈ। ਜੇਕਰ ਬੱਚਿਆਂ ਦਾ ਪਾਸਪੋਰਟ ਤਤਕਾਲ ਸ਼੍ਰੇਣੀ ਵਿੱਚ ਬਣਵਾਉਣਾ ਹੈ, ਤਾਂ ਇਸ ਦੇ ਲਈ 4,250 ਰੁਪਏ ਦੇਣੇ ਹੋਣਗੇ। ਧਿਆਨ ਰਹੇ, ਨਾਬਾਲਗਾਂ ਦਾ ਪਾਸਪੋਰਟ 5 ਸਾਲ ਜਾਂ ਉਨ੍ਹਾਂ ਦੇ 18 ਸਾਲ ਦੇ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਹੀ ਵੈਧ ਰਹਿੰਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























